ਅਕਬਰ ਮਾਣਹਾਨੀ ਮਾਮਲਾ: ਪ੍ਰਿਯਾ ਰਮਾਨੀ ਨੂੰ ਤਲਬ ਕਰਨ ਦਾ ਫੈਸਲਾ 29 ਤੱਕ ਸੁਰੱਖਿਅਤ

ਨਵੀਂ ਦਿੱਲੀ, 22 ਜਨਵਰੀ (ਸ.ਬ.) ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਐਮ. ਜੇ. ਅਕਬਰ ਦੁਆਰਾ ਦਾਇਰ ਮਾਣਹਾਨੀ ਦੇ ਇਕ ਮਾਮਲੇ ਵਿੱਚ ਪੱਤਰਕਾਰ ਪ੍ਰਿਆ ਰਮਾਨੀ ਨੂੰ ਦੋਸ਼ੀ ਦੇ ਦੌਰ ਤੇ ਤਲਬ ਕਰਨ ਨੂੰ ਲੈ ਕੇ ਆਪਣਾ ਆਦੇਸ਼ 29 ਜਨਵਰੀ ਤੱਕ ਸੁਰੱਖਿਅਤ ਰੱਖ ਲਿਆ ਹੈ|
ਜ਼ਿਕਰਯੋਗ ਹੈ ਕਿ ਪੱਤਰਕਾਰ ਪ੍ਰਿਯਾ ਰਮਾਨੀ ਨੇ ਐਮ. ਜੇ ਅਕਬਰ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਣਹਾਣੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ| ਇਸ ਤੋਂ ਇਲਾਵਾ ਚੀਫ ਮੈਟਰੋਪਾਲਿਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਅਕਬਰ ਦੇ ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਆਦੇਸ਼ ਸੁਰੱਖਿਅਤ ਰੱਖ ਲਿਆ| ਵਕੀਲ ਨੇ ਤਰਕ ਦਿੱਤਾ ਕਿ ਰਮਾਨੀ ਦੇ ਖਿਲਾਫ ਪਹਿਲੇ ਨਜ਼ਰੀਏ ਵਿੱਚ ਇਕ ਮਾਮਲਾ ਬਣਦਾ ਹੈ| ਇਸ ਤੋਂ ਇਲਾਵਾ ਪਿਛਲੇ ਸਾਲ 17 ਅਕਤੂਬਰ ਨੂੰ ਕੇਂਦਰੀ ਮੰਤਰੀ ਦੇ ਤੌਰ ਤੇ ਅਸਤੀਫਾ ਦੇਣ ਵਾਲੇ ਅਕਬਰ ਨੇ ਰਮਾਨੀ ਦੇ ਖਿਲਾਫ ਅਪਰਾਧਿਕ ਮਾਨਹਾਣੀ ਦੀ ਸ਼ਿਕਾਇਤ ਦਰਜ ਕਰਵਾਈ ਸੀ|

Leave a Reply

Your email address will not be published. Required fields are marked *