ਅਕਾਪੁਲਕੋ ਵਿੱਚ ਬੰਦੂਕਧਾਰੀਆਂ ਨੇ ਛੇ ਦੁਕਾਨਦਾਰਾਂ ਦੀ ਕੀਤੀ ਹੱਤਿਆ

ਮੈਕਸੀਕੋ, 5 ਜਨਵਰੀ (ਸ.ਬ.) ਮੈਕਸੀਕੋ ਦੇ ਅਸ਼ਾਂਤ ਸ਼ਹਿਰ ਅਕਾਪੁਲਕੋ ਸਥਿਤ ਇੱਕ ਬਜ਼ਾਰ ਵਿੱਚ ਬੰਦਕੂਧਾਰੀਆਂ ਨੇ ਛੇ ਦੁਕਾਨਦਾਰਾਂ ਦੀ ਹੱਤਿਆ ਕਰ ਦਿੱਤੀ| ਸ਼ਹਿਰ ਪ੍ਰਸ਼ਾਸਨ ਦੇ ਸਰਕਾਰੀ ਬੁਲਾਰੇ ਜੋਸ ਲੁਈ ਮੈਂਡੇਜ ਰੋਡਰਿਗਜ ਨੇ ਦੱਸਿਆ ਕਿ ਕੁਝ ਅਣਪਛਾਤੇ ਹਮਲਾਵਰ ਇੱਕ ਵਾਹਨ ਤੋਂ ਬਾਹਰ ਨਿਕਲੇ ਅਤੇ ਅਚਾਨਕ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਇਸ ਘਟਨਾ ਵਿੱਚ ਤਿੰਨ ਪੁਰਸ਼ਾਂ ਅਤੇ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ| ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ| ਨਸ਼ੀਲੇ ਪਦਾਰਥ ਗਿਰੋਹਾਂ ਦੀ ਹਿੰਸਾ ਦੇ ਚੱਲਦਿਆਂ ਅਕਾਪੁਲਕੋ ਹਾਲ ਦੇ ਸਾਲਾਂ ਵਿੱਚ ਸੰਸਾਰ ਦੇ ਸਭ ਤੋਂ ਖ਼ਤਰਨਾਕ ਸ਼ਹਿਰਾਂ ਵਿਚੋਂ ਇੱਕ ਬਣ ਗਿਆ ਹੈ|

Leave a Reply

Your email address will not be published. Required fields are marked *