ਅਕਾਲੀ ਆਗੂਆਂ ਵਲੋਂ ਡਾ. ਅੰਬੇਦਕਰ ਨੂੰ ਸ਼ਰਧਾਂਜਲੀ
ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਜਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਮਨੌਲੀ ਸੂਰਤ ਦੀ ਅਗਵਾਈ ਵਿੱਚ ਡਾ. ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਪਿੰਡ ਮਨੌਲੀ ਸੂਰਤ ਵਿਖੇ ਇਕ ਸਮਾਗਮ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਦਲਿਤ ਵਰਗ ਨੂੰ ਮਿਲੇ ਹੱਕ ਅਤੇ ਸਹੂਲਤਾਂ ਡਾ. ਅੰਬੇਦਕਰ ਦੀ ਹੀ ਦੇਣ ਹਨ| ਉਹਨਾਂ ਕਿਹਾ ਕਿ ਡਾ. ਅੰਬੇਦਕਰ ਦਾ ਸੰਦੇਸ਼ ਘਰ ਘਰ ਤਕ ਪਹੁੰਚਾਉਣਾ ਚਾਹੀਦਾ ਹੈ|
ਇਸ ਮੌਕੇ ਡਾ ਅੰਬੇਦਕਰ ਦੀ ਫੋਟੋ ਅੱਗੇ ਫੁੱਲ ਭੇਂਟ ਕੀਤੇ ਗਏ ਅਤੇ ਲੱਡੂ ਵੀ ਵੰਡੇ ਗਏ|
ਇਸ ਮੌਕੇ ਦੀਪ ਚੰਦ ਬਹਿਲੀ, ਡਾ. ਪ੍ਰਦੀਪ ਕੁਮਾਰ ਦੱਪਰ, ਬਲਜੀਤ ਸਿੰਘ ਮਿਰਜਾਪੁਰ, ਦਲਵੀਰ ਸਿੰਘ ਸਾਂਧਾਂਪੁਰ, ਡਾ ਰਜਿੰਦਰ ਸਿੰਘ ਮਨੌਲੀ ਸੂਰਤ, ਟੋਨੀ, ਗੁਰਮੇਲ ਸਿੰਘ , ਅਜੈਬ ਸਿੰਘ, ਨੈਬ ਸਿੰਘ ਵੀ ਮੌਜੂਦ ਸਨ|