ਅਕਾਲੀ ਆਗੂਆਂ ਵਲੋਂ ਪ੍ਰਦੂਸ਼ਨ ਮੁਕਤ ਦਿਵਾਲੀ ਮਨਾਉਣ ਦਾ ਸੱਦਾ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਵਾਰੀ ਪ੍ਰਦੂਸ਼ਨ ਮੁਕਤ ਦਿਵਾਲੀ ਮਨਾਉਣੀ ਚਾਹੀਦੀ ਹੈ|
ਇੱਥੇ ਜਾਰੀ ਇੱਕ ਬਿਆਨ ਵਿਚ ਕੈਪਟਨ ਸਿੱਧੂ ਨੇ ਕਿਹਾ ਕਿ ਇਸ ਦਿਵਾਲੀ ਮੌਕੇ ਪਟਾਕੇ ਨਾ ਚਲਾਕੇ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ ਵੱਖ ਥਾਂਵਾਂ ਉਪਰ ਪੌਦੇ ਲਗਾਏ ਜਾਣ| ਉਹਨਾਂ ਕਿਹਾ ਕਿ ਵਾਤਾਵਰਨ ਬਚਾਓ ਲਹਿਰ ਵਿਚ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ|
ਇਸ ਮੌਕੇ ਸਮਾਜ ਸੇਵੀ ਆਗੂ ਸਨੀ ਕੰਡਾ ਨੇ ਕਿਹਾ ਕਿ ਦਿਵਾਲੀ ਵਾਲੇ ਦਿਨ ਸਾਡੇ ਦੇਸ਼ ਵਿੱਚ ਸੈਂਕੜੇ ਲੋਕ ਪਟਾਕਿਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ| ਇਸ ਲਈ ਚਾਹੀਦਾ ਹੈ ਕਿ ਇਸ ਦਿਵਾਲੀ ਉਪਰ ਅਸੀਂ ਪਟਾਕੇ ਨਾ ਚਲਾਈਏ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਸਤਵੀਰ ਸਿੰਘ ਧਨੋਆ, ਸ੍ਰ. ਸੁਰਿੰਦਰ ਸਿੰਘ ਵਾਲੀਆ, ਸ੍ਰ. ਅਮਨਦੀਪ ਆਬਿਆਨਾ,  ਸ੍ਰ. ਓਮਕਾਰ ਸਿੰਘ, ਸ੍ਰੀ ਮਿਕੀ ਰੰਧਾਵਾ ਅਤੇ ਹੋਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *