ਅਕਾਲੀ ਉਮੀਦਵਾਰ ਸਿੱਧੂ ਵੱਲੋਂ ਮੀਟਿੰਗ ਭਲਕੇ

ਐਸ.ਏ.ਐਸ.ਨਗਰ, 4 ਜਨਵਰੀ (ਸ.ਬ.) ਮੁਹਾਲੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਰਹੇ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਚਸ਼ਮਾ ਸ਼ਾਹੀ ਫਾਰਮ ਬਲੋਂਗੀ ਵਿਖੇ ਦੁਪਹਿਰ 2.30 ਵਜੇ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਅਤੇਉਜਾਗਰ ਸਿੰਘ ਵਡਾਲੀ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਅਕਾਲੀ-ਭਾਜਪਾ ਆਗੂਆ, ਅਕਾਲੀ ਦਲ ਦੇ ਸਾਰੇ ਵਿੰਗਾਂ ਤੋਂ ਇਲਾਵਾ ਇਲਾਕੇ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੰਚ, ਸਰਪੰਚ ਤੇ ਹੋਰ ਆਗੂ ਹਿੱਸਾ ਲੈਣਗੇ|  ਇਸ ਮੀਟਿੰਗ ਦਾ ਆਯੋਜਨ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਅਤੇ ਦਿਹਾਤੀ ਵੱਲੋਂ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *