ਅਕਾਲੀ ਤੇ ਕਾਂਗਰਸੀ ਸਮਰਥਕ ਭਿੜੇ, ਦੋ ਜ਼ਖਮੀ

ਗੁਰਦਾਸਪੁਰ, 11 ਅਕਤੂਬਰ (ਸ.ਬ.) ਅੱਜ ਗੁਰਦਾਸਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਦੌਰਾਨ ਅਕਾਲੀ-ਭਾਜਪਾ ਸਮਰਥਕਾਂ ਤੇ ਕਾਂਗਰਸੀ ਦੇ ਸਮਰਥਕਾਂ ਵਿੱਚ ਝਗੜਾ ਹੋ ਗਿਆ| ਪਿੰਡ ਪਾਹੜਾ ਵਿੱਚ ਅਕਾਲੀ ਅਤੇ ਕਾਂਗਰਸ ਸਮਰਥਕ ਆਪਸ ਵਿੱਚ ਭਿੜ ਗਏ| ਇਸ ਦੌਰਾਨ ਪਾਹੜਾ ਦੇ ਮੌਜੂਦਾ ਬਲਾਕ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਹੈਪੀ ਪਾਹੜਾ ਸਮੇਤ ਅਕਾਲੀ ਮੈਂਬਰ ਜਸਵਿੰਦਰ ਸਿੰਘ ਪਾਹੜਾ, ਗੁਰਮੀਤ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਸਮੀਰ, ਗੁਰਵਿੰਦਰ ਸਿੰਘ ਜ਼ਖਮੀ ਹੋ ਗਏ|

Leave a Reply

Your email address will not be published. Required fields are marked *