ਅਕਾਲੀ ਦਲ ਡੁੱਬਦਾ ਜਹਾਜ : ਸਿੱਧੂ

ਐਸ ਏ ਐਸ ਨਗਰ, 7 ਜਨਵਰੀ (ਸ.ਬ.) ਅਕਾਲੀ ਦਲ ਇੱਕ ਡੁੱਬਦਾ ਜਹਾਜ ਹੈ ਅਤੇ ਅਕਾਲੀ ਵਰਕਰ ਇਸ ਪਾਰਟੀ ਨੂੰ ਛੱਡ ਕੇ ਹੀ ਜਾ ਰਹੇ ਹਨ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਈ ਅਕਾਲੀ ਵਰਕਰਾਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਮੌਕੇ ਕੀਤਾ| ਉਹਨਾਂ ਕਿਹਾ ਕਿ ਅਕਾਲੀ ਦਲ ਨੇ 10 ਸਾਲਾਂ ਦੌਰਾਨ ਜੋ ਲੋਕਾਂ ਉੱਪਰ ਜੁਲਮ ਕੀਤੇ ਹਨ, ਲੋਕ ਉਹਨਾਂ ਦਾ ਬਦਲਾ ਲੈਣ ਲਈ ਤਿਆਰ ਬੈਠੇ ਹਨ| ਉਹਨਾਂ ਕਿਹਾ ਕਿ ਅਕਾਲੀ ਦਲ ਤੋਂ ਤਾਂ ਅਕਾਲੀ ਵਰਕਰ ਹੀ ਔਖੇ ਹੋ ਗਏ ਹਨ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਰਹੇ ਹਨ| ਸ. ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਇੱਕ ਡੁਬਦਾ ਹੋਇਆ ਜਹਾਜ ਬਣ ਚੁੱਕਾ ਹੈ ਜਿਸ ਦੇ ਹੁਣ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਨਾਲ ਚਟਾਨ ਦੀ ਤਰ੍ਹਾਂ ਖੜੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਪੰਜਾਬ ਦੀ ਕਮਾਂਡ ਸੌਂਪਣ ਲਈ ਉਤਾਵਲੇ ਹਨ | ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਲੋਕਾਂ ਦੇ ਸਮਰਥਨ ਦੀ ਝੂਲ ਰਹੀ ਹਨੇਰੀ ਵਿਰੋਧੀ ਉਮੀਦਵਾਰ ਤਿਣਕਿਆਂ ਦੀ ਤਰ੍ਹਾਂ ਉਡ ਜਾਣਗੇ | ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਅਕਾਲੀ ਵਰਕਰਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਆਪਣੇ ਆਮ ਵਰਕਰਾਂ ਨਾਲ ਨਾ-ਇਨਸਾਫੀ ਕਰਦੇ ਹੋਏ ਵੱਡੇ-ਵੱਡੇ ਆਗੂਆਂ ਦੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਵਿਧਾਨ ਸਭਾ ਚੋਣਾਂ ਵਿੱਚ ਖੜਾ ਕੀਤਾ ਹੈ, ਜਿਸ ਨੂੰ ਅਕਾਲੀ ਵਰਕਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਇਸ ਹਲਕੇ ਵਿੱਚੋਂ ਸ. ਬਲਬੀਰ ਸਿੰਘ ਸਿੱਧੂ ਦੀ ਜਿੱਤ ਯਕੀਨੀ ਹੈ |
ਇਸ ਮੌਕੇ ਪਿੰਡ ਬਠਲਾਣਾਂ ਦੇ ਨੰਬਰਦਾਰ ਬਲਕਾਰ ਸਿੰਘ, ਨੰਬਰਦਾਰ ਹਰਨੇਕ ਸਿੰਘ ਕਰਮਜੀਤ ਸਿੰਘ ਨੇ ਪਿੰਡ ਦੇ ਕਰੀਬਨ  ਦੋ ਦਰਜਨ ਪਰਿਵਾਰਾਂ ਨਾਲ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ, ਪਿੰਡ ਦੇ ਸਾਬਕਾ ਸਰਪੰਚ ਵਜੀਰ ਸਿੰਘ  ਦੀ ਪ੍ਰੇਰਨਾ ਸਦਕਾ ਅਕਾਲੀ ਦਲ ਛੱਡ ਕੇ ਕਾਂਗਰਸ ਨਾਲ ਜੁੜਨ ਵਾਲੇ ਇਨ੍ਹਾਂ ਅਕਾਲੀ ਵਰਕਰਾਂ ਦਾ ਪਾਰਟੀ ਉਮੀਦਵਾਰ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ|
ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿੱਚ ਦਿਲਬਾਗ ਸਿੰਘ, ਤਲਵਿੰਦਰ ਸਿੰਘ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ, ਹਰਮਿੰਦਰ ਸਿੰਘ, ਅਵਤਾਰ ਸਿੰਘ, ਲਖਮੀਰ ਸਿੰਘ ਲੱਖਾ, ਸਾਬਕਾ ਸਰਪੰਚ ਦਲਬਾਰਾ ਸਿੰਘ ਵੀ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜੱਟ ਮਹਾਂਸਭਾ ਦੇ ਸਕੱਤਰ ਜਗਰੂਪ ਸਿੰਘ ਢੋਲ, ਬਲਾਕ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਸਾਬਕਾ ਸਰਪੰਚ ਮਨਜੀਤ ਸਿੰਘ ਤੰਗੋਰੀ, ਮੀਤ ਪ੍ਰਧਾਨ ਗੁਰਚਰਨ ਸਿੰਘ ਭਮਰਾ, ਨੰਬਰਦਾਰ ਗੁਰਮੇਲ ਸਿੰਘ ਚਾਓਮਾਜਰਾ, ਗੁਰਚਰਨ ਸਿੰਘ ਗੀਗੇਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਬਠਲਾਣਾਂ ਦੇ ਨਿਵਾਸੀ ਮੌਜੂਦ ਸਨ|

Leave a Reply

Your email address will not be published. Required fields are marked *