ਅਕਾਲੀ ਦਲ ਡੈਮੋਕਰੇਟਿਕ ਵਲੋਂ ਮੋਗਾ ਵਿਖੇ ਸ਼ਤਾਬਦੀ ਸਮਾਗਮ 13 ਦਸੰਬਰ ਨੂੰ


ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ   (ਡੈਮੋਕਰੇਟਿਕ) ਨੇ 13 ਦਸੰਬਰ ਨੂੰ ਹੋਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਰੋਹ ਦਾ ਸਥਾਨ ਬਦਲ ਕੇ ਲੁਧਿਆਣਾ ਤੋਂ ਮੋਗਾ ਕਰ ਦਿੱਤਾ ਹੈ| 
ਇੱਥੇ ਜਾਰੀ ਇੱਕ  ਬਿਆਨ ਵਿੱਚ  ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ  ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ  ਕਿ ਸ਼੍ਰੋਮਣੀ ਅਕਾਲੀ ਦਲ ਦੀ 100 ਵੀਂ ਵਰ੍ਹੇ-ਗੰਢ 13 ਦਸੰਬਰ ਨੂੰ ਮੋਗਾ ਵਿਖੇ ਮਨਾਈ ਜਾਵੇਗੀ| ਪਹਿਲਾਂ ਇਹ ਲੁਧਿਆਣਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਸੀ ਪਰੰਤੂ ਲੁਧਿਆਣਾ ਜ਼ਿਆਦਾ ਭੀੜ  ਵਾਲਾ ਸ਼ਹਿਰ ਹੋਣ ਕਰਕੇ ਸਥਾਨ ਨੂੰ ਬਦਲ ਕੇ ਮੋਗਾ ਵਿਖੇ ਕਰਨ ਦਾ ਫੈਸਲਾ ਲਿਆ ਗਿਆ| ਇਸ ਸਬੰਧੀ ਮੋਗਾ ਜ਼ਿਲੇ ਦੀ ਲੀਡਰਸ਼ਿਪ ਨੂੰ ਤਿਆਰੀਆਂ ਕਰਨ ਲਈ ਕਹਿ ਦਿੱਤਾ ਗਿਆ ਹੈ|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ            ਕਮੇਟੀ ਦੀਆਂ ਚੋਣਾਂ ਬਾਰੇ  ਗਲ ਕਰਦਿਆਂ  ਸ੍ਰ: ਢੀਡਸਾ ਨੇ ਦੱਸਿਆ ਕਿ ਕਮੇਟੀ ਦੀਆਂ ਚੋਣਾਂ ਸਾਰੀਆਂ ਬਾਦਲ ਵਿਰੋਧੀ, ਹਮਖਿਆਲੀ ਪੰਥਕ ਧਿਰਾਂ ਇਕੱਠੇ ਹੋ ਕੇ ਲੜਨਗੀਆ| ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਸ: ਰਣਜੀਤ ਸਿੰਘ ਬ੍ਰਹਮਪੁਰਾ, ਸ: ਰਵੀਇੰਦਰ ਸਿੰਘ,  ਸਿੰਘ ਸਾਹਿਬ ਭਾਈ ਰਣਜੀਤ ਸਿੰਘ,  ਬਾਬਾ ਸਰਬਜੋਤ ਸਿੰਘ ਬੇਦੀ , ਬਾਬਾ ਸੇਵਾ ਸਿੰਘ ਰਾਮਪੁਰ ਖੇੜਾ,ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਵੀ ਸੰਤ ਮਹਾਂਪੁਰਸ਼ਾਂ ਅਤੇ ਪੰਥਕ ਜੱਥੇਬੰਦੀਆ  ਨਾਲ  ਗੱਲ ਹੋ ਚੁੱਕੀ ਹੈ| ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹਰ ਥਾਂ ਤੇ ਇਕ ਹੀ ਸਾਂਝਾ ਉਮੀਦਵਾਰ ਹੋਵੇਗਾ| 

Leave a Reply

Your email address will not be published. Required fields are marked *