ਅਕਾਲੀ ਦਲ ਡੈਮੋਕਰੈਟਿਕ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਵਚਨਵੱਧ : ਨਮੋਲ

ਸੰਗਰੂਰ, 18 ਅਗਸਤ (ਮਨੋਜ ਸ਼ਰਮਾ) ਪਿਛਲੇ ਦਿਨੀਂ ਹੋਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ                 ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਤਿਗੁਰ ਸਿੰਘ ਨਮੋਲ ਨੇ ਕਿਹਾ ਹੈ ਕਿ ਸ੍ਰ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਬਣਿਆ ਇਹ ਦਲ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮਿਸਾਲ ਬਣਨ ਵਾਲਾ ਸੰਗਠਨ ਹੋ ਕੇ ਨਿਭੇਗਾ| 
ਉਹਨਾਂ ਕਿਹਾ ਕਿ ਸ੍ਰ.  ਢੀਂਡਸਾ ਦਾ ਲੰਬਾ ਰਾਜਨੀਤਿਕ ਤਜ਼ਰਬਾ ਅਤੇ ਉਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਆਉਣ ਵਾਲੇ ਸਮੇਂ ਪੰਜਾਬ ਅਤੇ ਪੰਜਾਬੀ ਅਤੇ ਹੱਕਾਂ ਲਈ ਲੜਨ ਖਾਤਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਇੱਕ ਨਿਰਪੱਖ ਪਲੇਟਫਾਰਮ ਬਣ ਕੇ ਰਹੇਗਾ| ਉਹਨਾਂ ਕਿਹਾ ਕਿ ਇਸ ਦਲ ਦਾ ਘੇਰਾ ਦਿਨੋ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ ਅਤੇ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਦਿੱਗਜ ਆਗੂ ਉਨ੍ਹਾਂ ਦੇ ਸੰਪਰਕ  ਵਿੱਚ ਚੱਲ ਰਹੇ ਹਨ

Leave a Reply

Your email address will not be published. Required fields are marked *