ਅਕਾਲੀ ਦਲ ਦੀ ਆਪਸੀ ਫੁੱਟ ਖੁਲ੍ਹ ਕੇ ਆਈ ਸਾਮ੍ਹਣੇ

ਅਕਾਲੀ ਦਲ ਦੀ ਆਪਸੀ ਫੁੱਟ ਖੁਲ੍ਹ ਕੇ ਆਈ ਸਾਮ੍ਹਣੇ
ਮੁਹਾਲੀ ਹਲਕੇ ਤੋਂ 2 ਵੱਖ ਵੱਖ ਥਾਵਾਂ ਤੋਂ ਚੰਡੀਗੜ੍ਹ ਰੈਲੀ ਵਿੱਚ ਗਏ ਅਕਾਲੀ ਜਥੇ
ਐਸ. ਏ. ਐਸ ਨਗਰ, 20 ਮਾਰਚ (ਸ.ਬ.) ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 25 ਵਿੱਚ ਰੈਲੀ ਕਰਨ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਸੰਬੰਧੀ ਉਲੀਕੇ ਗਏ ਪ੍ਰੋਗਰਾਮ ਦੌਰਾਨ ਸਥਾਨਕ ਅਕਾਲੀ ਆਗੂਆਂ ਦੀ ਅੰਦਰੂਨੀ ਫੁੱਟ ਖੁਲ੍ਹ ਕੇ ਸਾਮ੍ਹਣੇ ਆ ਗਈ| ਇਸ ਦੌਰਾਨ ਜਿੱਥੇ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਿਧਾਨਸਭਾ ਚੋਣਾ ਦੌਰਾਨ ਮੁਹਾਲੀ ਹਲਕੇ ਤੋਂ ਪਾਰਟੀ ਟਿਕਟ ਤੇ ਚੋਣ ਲੜਣ ਵਾਲੇ ਉਮੀਦਵਾਰ ਕੈਪਟਨ ਤੇਜਿੰਦਰ ਸਿੰਘ ਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਥਾਨਕ ਫੇਜ਼-8 ਸਥਿਤ ਦੁਸ਼ਹਿਰਾ ਮੈਦਾਨ ਵਿੱਚ ਇੱਕਠ ਕਰਕੇ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਕਾਫਲਾ ਚੰਡੀਗੜ੍ਹ ਰੈਲੀ ਲਈ ਰਵਾਨਾ ਹੋਇਆ ਉੱਥੇ ਪਾਰਟੀ ਦੇ ਬੁਲਾਰੇ ਅਤੇ ਖੁਦ ਨੂੰ ਹਲਕਾ ਮੁਹਾਲੀ ਦਾ ਮੁੱਖ ਸੇਵਾਦਰ ਦੱਸਣ ਵਾਲੇ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਖਰੇ ਤੌਰ ਤੇ ਇੱਕਠ ਕਰਕੇ ਆਪਣੇ ਸਮਰਥਕਾਂ ਨਾਲ ਰੈਲੀ ਵਾਲੀ ਥਾਂ ਲਈ ਰਵਾਨਾ ਹੋਏ| ਇਸ ਦੌਰਾਨ ਮੁਹਾਲੀ ਹਲਕਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਆਪਣੇ ਸਮਰਥਕਾਂ ਨਾਲ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਐਨ ਕੇ. ਸ਼ਰਮਾ ਨਾਲ ਜੀਰਕਪੁਰ ਤੋਂ ਗਏ ਕਾਫਲੇ ਵਿੱਚ ਸ਼ਾਮਿਲ ਹੋਏ|
ਅਕਾਲੀ ਦਲ ਦੀ ਇਸ ਆਪਸੀ ਫੁੱਟ ਦਾ ਅਸਰ ਇਹਨਾਂ ਆਗੂਆਂ ਵਲੋਂ ਕੀਤੇ ਗਏ ਇੱਕਠ ਤੇ ਵੀ ਪਿਆ| ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਥਾਨਕ ਦਸ਼ਹਿਰਾ ਮੈਦਾਨ ਵਿੱਚ ਕੀਤੇ ਗਏ ਇੱਕਠ ਵਿੱਚ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਕੁੰਭੜਾ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਸ੍ਰ. ਹਰਮਨਪ੍ਰੀਤ ਸਿੰਘ ਪਿੰ੍ਰਸ, ਲੇਬਰਫੈਡ ਤੇ ਐਮ. ਡੀ. ਸ੍ਰ. ਪਰਵਿੰਦਰ ਸਿੰਘ ਸੋਹਾਣਾ, ਮਹਿਲਾ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਮਹਿਲਾ ਅਕਾਲੀ ਦਲ ਦੀ ਸੂਬਾ ਸੀ. ਮੀਤ ਪ੍ਰਧਾਨ ਬੀਬੀ ਮਨਮੋਹਨ ਕੌਰ ਅਤੇ ਸੂਬਾ ਮੀਤ ਪ੍ਰਧਾਨ ਬੀਬੀ ਕਸ਼ਮੀਰ ਕੌਰ, ਬੀ. ਸੀ. ਸੈਲ ਦੇ ਜਿਲ੍ਹਾ ਪ੍ਰਧਾਨ ਸ੍ਰ. ਗੁਰਮੁਖ ਸਿੰਘ ਸੋਹਲ, ਕੌਂਸਲਰ ਸੁਰਿੰਦਰ ਸਿੰਘ, ਕਮਲਜੀਤ ਸਿੰਘ ਰੂਬੀ, ਪਰਮਿੰਦਰ ਸਿੰਘ ਤਸਿੰਬਲੀ, ਪਾਰਟੀ ਦੀ ਸ਼ਹਿਰੀ ਇਕਾਈ ਦੇ ਅਹੁਦੇਦਾਰਾਂ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਤੋਂ ਆਏ ਵਰਕਰ ਵੀ ਸ਼ਮਿਲ ਹੋਏ| ਹਾਲਾਕਿ ਪਾਰਟੀ ਆਗੂਆਂ ਵਲੋਂ ਮੁਹਾਲੀ ਤੋਂ ਹਜਾਰਾਂ ਵਰਕਰਾਂ ਦਾ ਕਾਫਲਾ ਭੇਜਣ ਦਾ ਦਾਅਵਾ ਕੀਤਾ ਗਿਆ ਸੀ ਪਰੰਤੂ ਉਸਦੇ ਮੁਕਾਬਲੇ ਇਹ ਇੱਕਠ ਬਹੁਤ ਘੱਟ ਹੀ ਅਤੇ ਮੌਜੂਦ ਵਿਅਕਤੀਆਂ ਦੀ ਗਿਣਤੀ ਕੁੱਝ ਸੈਂਕੜਿਆਂ ਤੱਕ ਹੀ ਸੀਮਤ ਰਹੀ|
ਇਸ ਦੌਰਾਨ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਅੱਜ ਮੁਹਾਲੀ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਜਿਹੜਾ ਇਕੱਠ ਹੋਇਆ ਹੈ ਉਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਪਾਰਟੀ ਪੂਰੀ ਤਰ੍ਹਾਂ ਇੱਕਜੁਟ ਹੈ| ਉਹਨਾਂ ਕਿਹਾ ਕਿ ਹਲਕਾ ਮੁਹਾਲੀ ਦੇ ਵਰਕਰਾਂ ਵਲੋਂ ਚੰਡੀਗੜ੍ਹ ਰੈਲੀ ਲਈ 11 ਹਜਾਰ ਵਿਅਕਤੀਆਂ ਵਾਸਤੇ ਲੰਗਰ ਤਿਆਰ ਕਰਕੇ ਭੇਜਿਆ ਗਿਆ ਹੈ ਅਤੇ ਅੱਜ ਦੇ ਇਕੱਠ ਨੇ ਕਾਂਗਰਸ ਸਰਕਾਰ ਦੀ ਨੀਂਦ ਹਰਾਮ ਕਰ ਦੇਣੀ ਹੈ|
ਇਸ ਦੌਰਾਨ ਜਸਰਾਜ ਸਿੰਘ ਸੋਨੂੰ, ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ, ਸੋਨੀਆ ਸੰਧੂ, ਸੁਨੀਤਾ ਸੰਧੂ, ਪਰਮਜੀਤ ਕੌਰ, ਸੁਰਜੀਤ ਕੌਰ, ਗੁਰਮੇਲ ਸਿੰਘ, ਗੁਰਮੀਤ ਸਿੰਘ, ਇੰਦਰ ਸਿੰਘ, ਅਜੀਤ ਸਿੰਘ, ਕਾਲਾ ਸਿੰਘ, ਵੀਨਾ ਕੌਰ, ਸੰਤੋਸ਼ ਕੌਰ, ਅਮਰਜੀਤ ਕੌਰ, ਪਿੰਕੀ, ਸੋਨੀ, ਬਾਲਾ ਠਾਕੁਰ , ਰਾਕੇਸ ਕੁਮਾਰ ਰਿੰਕੂ, ਵਿਜੈ ਪਾਲ ਸਿੰਘ, ਪਰਮਿੰਦਰ ਸਿੰਘ, ਨਿਕਾ, ਸ਼ਮਸ਼ੇਰ ਸਿੰਘ, ਰਮੇਸ਼ ਕੁਮਾਰ ਅਤੇ ਹੋਰ ਮੌਜੂਦ ਸਨ|
ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਸ੍ਰ. ਹਰਸੁਖਇੰਦਰ ਸਿੰਘ ਬਾਦਲ ਵਲੋਂ ਫੇਜ਼-11 ਵਿੱਚ ਆਪਣੀ ਰਿਹਾਇਸ਼ ਦੇ ਸਾਮ੍ਹਣੇ ਪਾਰਕ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਇੱਕਠ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੇ ਕਰਜੇ ਮਾਫ ਕਰਨ ਦੀ ਟਾਲਮਟੋਲ ਕਰਨ ਅਤੇ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਝੂਠੇ ਵਾਇਦਿਆਂ ਨੇ ਸਰਕਾਰ ਦੀ ਅਸਲੀਅਤ ਜੱਗਜਾਹਿਰ ਕਰ ਦਿੱਤੀ ਹੈ ਅਤੇ ਇਸ ਸੰਬੰਧੀ ਅੱਜ ਚੰਡੀਗੜ੍ਹ ਵਿੱਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਨਾਲ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ| ਇਸ ਮੌਕੇ ਉਹਨਾਂ ਨੇ ਨਾਲ ਸੁਖਵਿੰਦਰ ਸਿੰਘ ਜਗਤਪੁਰਾ, ਪ੍ਰਦੀਪ ਸਿੰਘ ਸੰਤੇ ਮਾਜਰਾ, ਗੁਰਮੇਲ ਸਿੰਘ ਢੇਲਪੁਰ, ਡਾ ਕੁਲਵੰਤ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਬੱਲੋਮਾਜਰਾ, ਜਗਤਾਰ ਸਿੰਘ ਸਾਬਕਾ ਸਰਪੰਚ, ਸੁਰਮੁੱਖ ਸਿੰਘ, ਸਤਨਾਮ ਸਿੰਘ ਲਾਂਡਰਾ, ਮਨਪ੍ਰੀਤ ਸਿੰਘ , ਕੰਵਲਜੀਤ ਸਿੰਘ ਪੱਤੋ, ਜਸਰਾਜ ਸਿੰਘ, ਜਗਤਾਰ ਸਿੰਘ ਘੜੂੰਆਂ, ਰਾਜਾ, ਬਲਦੇਵ ਢਿਲੋਂ, ਸੁਖਪ੍ਰੀਤ ਬਾਕਰਪੁਰ, ਅਵਤਾਰ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ, ਜਗਦੀਪ ਸਿੰਘ ਗੀਗੇਮਾਜਰਾ, ਗੋਲਡੀ, ਇੰਦਰਜੀਤ ਸਿੰਘ ਗਿੱਲ ਵੀ ਮੌਜੂਦ ਸਨ|

Leave a Reply

Your email address will not be published. Required fields are marked *