ਅਕਾਲੀ ਦਲ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਨਾ ਹੋਣ ਕਾਰਨ ਟਿਕਟ ਦੇ ਦਾਅਵੇਦਾਰਾਂ ਦੀਆਂ ਸਰਗਰਮੀਆਂ ਜਾਰੀ ਟਿਕਟ ਦੇ ਐਲਾਨ ਵਿੱਚ ਦੇਰੀ ਦਾ ਪਾਰਟੀ ਉਮੀਦਵਾਰ ਨੂੰ ਹੋਵੇਗਾ ਨੁਕਸਾਨ

ਭੁਪਿੰਦਰ ਸਿੰਘ
ਐਸ.ਏ.ਐਸ.ਨਗਰ, 30 ਦਸੰਬਰ

ਅਕਾਲੀ ਦਲ ਵੱਲੋਂ ਮੁਹਾਲੀ ਹਲਕੇ ਤੋਂ ਚੋਣ ਲੜਣ ਵਾਲੇ ਉਮੀਦਵਾਰ ਦਾ ਰਸਮੀ ਐਲਾਨ ਨਾ ਹੋਣ ਕਾਰਨ ਜਿੱਥੇ ਚੋਣ ਲੜਣ ਦੇ ਚਾਹਵਾਨ ਪਾਰਟੀ ਆਗੂ ਹੁਣ ਵੀ ਇਹ ਦਾਅਵੇ ਕਰ ਰਹੇ ਹਨ ਕਿ ਪਾਰਟੀ ਵੱਲੋਂ ਹੁਣ ਤਕ ਕਿਸੇ ਉਮੀਦਾਰ ਬਾਰੇ ਆਖਿਰੀ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਉਹਨਾਂ ਦੀ ਦਾਅਵੇਦਾਰੀ ਕਾਇਮ ਹੈ ਉਥੇ ਇਸ ਕਾਰਨ ਭਬਲਭੂਸੇ ਦੀ ਹਾਲਤ ਬਣੀ ਹੋਈ ਹੈ | ਹਾਲਾਂਕਿ ਜਿਆਦਾਤਰ ਦਾਅਵੇਦਾਰ ਇਹ ਗੱਲ ਮੰਨਦੇ ਹਨ ਕਿ ਜਿਲ੍ਹੇ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਹੇ ਸ੍ਰ.ਤੇਜਿੰਦਰ ਪਾਲ ਸਿੰਘ ਸਿੱਧੂ ਦਾ ਨਾਮ ਪ੍ਰਮੁੱਖ ਦਾਅਵੇਦਾਰ ਵਜੋਂ ਸਾਮਹਣੇ ਆ ਰਿਹਾ ਹੈ ਪ੍ਰੰਤੂ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਰਟੀ ਵੱਲੋਂ ਇਸ ਸੰਬੰਧੀ ਸਪੱਸ਼ਟ ਐਲਾਨ ਨਹੀਂ ਹੋਵੇਗਾ ਉਸ ਵੇਲੇ ਤਕ ਉਹਨਾਂ ਦੀ ਦਾਅਵੇਦਾਰੀ ਕਾਇਮ ਹੈ|
ਦੂਜੇ ਪਾਸੇ ਹਲਕੇ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਾਰ ਸਮਝੇ ਜਾ ਰਹੇ ਸ੍ਰ.ਤੇਜਿੰਦਰ ਪਾਲ ਸਿੰਘ ਸਿੱਧੂ ਵੱਲੋਂ ਅੰਦਰਖਾਤੇ ਚੋਣ ਲੜਣ ਦੀਆਂ ਤਿਆਰੀਆਂ ਜੋਰਾਂ ਤੇ ਹਨ| ਇਸ ਸੰਬੰਧੀ ਜਿੱਥੇ ਪਾਰਟੀ ਉਮੀਦਵਾਰ ਦੇ ਚੋਣ ਦਫਤਰ ਲਈ ਸੈਕਟਰ-70 ਵਿੱਚ ਸ਼ੋਰੂਮ ਦੀ ਥਾਂ ਤੈਅ ਕਰ ਲਈ ਗਈ ਹੈ ਉਥੇ ਸੂਤਰ ਦੱਸਦੇ ਹਨ ਕਿ ਉਮੀਦਵਾਰ ਦੇ ਬੈਨਰ ਅਤੇ ਪੋਸਟਰ ਆਦਿ ਦੇ ਡਿਜਾਈਨ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ| ਸ੍ਰ.ਸਿੱਧੂ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਨਾਮ ਦਾ ਐਲਾਨ ਹੋ ਸਕਦਾ ਹੈ|
ਦੂਜੇ ਪਾਸੇ ਹਲਕੇ ਤੋਂ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਸ੍ਰ. ਹਰਸੁਖਇੰਦਰ ਸਿੰਘ ਬਾਦਲ ਵੱਲੋਂ ਜਿੱਥੇ ਖੁਦ ਨੂੰ ਹਲਕਾ ਮੁਹਾਲੀ ਦਾ ਮੁੱਖ ਸੇਵਾਦਾਰ ਦੱਸਿਆ ਜਾਂਦਾ ਹੈ ਉੱਥੇ ਉਹਨਾਂ ਵੱਲੋਂ ਮੁਹਾਲੀ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਵਿੱਚ ਲਗਾਤਾਰ ਸਿਆਸੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ| ਗੈਰ ਰਸਮੀ ਗੱਲਬਾਤ ਦੌਰਾਨ ਸ੍ਰ. ਬੱਬੀਬਾਦਲ ਇਹ ਵੀ ਕਾਹਿੰਦੇ ਹਨ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਇੱਥੋਂ ਟਿਕਟ ਦੇਣ ਸੰਬੰਧੀ ਜਿਹੜਾ ਇਸ਼ਾਰਾ ਦਿੱਤਾ ਗਿਆ ਹੈ ਉਹ ਹੁਣੇ ਵੀ ਕਾਇਮ ਹੈ ਅਤੇ ਉਹ ਹੁਣੇ ਵੀ ਇਸ ਸੰਬੰਧੀ ਪੂਰੀ ਤਰ੍ਹਾਂ ਆਸਵੰਦ ਹਨ| ਇਸ ਸਬੰਧੀ ਸ਼ਹਿਰ ਵਿੱਚ ਅਕਾਲੀ-ਭਾਜਪਾ ਦੀ ਟਿਕਟ ਤੇ ਚੋਣ ਲੜਣ ਦੇ ਜਿੱਤਣ ਵਾਲੇ ਕੌਂਸਲਰਾਂ ਦੇ ਗਰੁੱਪ (23 ਮੈਂਬਰ) ਵਿਚੋਂ ਵੀ ਟਿਕਟ ਦੇ ਪੰਜ ਦਾਅਵੇਦਾਰ ਹਨ ਹਾਲਾਂਕਿ ਇਸ ਗਰੁਪ ਦੇ ਮੈਂਬਰਾਂ ਵੱਲੋਂ ਬੀਤੇ ਦਿਨੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ ਮੌਕੇ ਡਿਪਟੀ ਮੁੱਖ ਮੰਤਰੀ ਵੱਲੋਂ ਇਹਨਾਂ ਨੂੰ ਸਪਸ਼ਟ ਤੌਰ ਟਿਕਟ ਦੇਣ ਤੋਂ ਇਹ ਕਹਿੰਦੇ ਨਾਂਹ ਕੀਤੀ ਨਾ ਚੁੱਕੀ ਹੈ ਕਿ ਉਹਨਾਂ ਨੈ ਜਿੱਤਣ ਦੇ ਸਮਰਥ ਉਮੀਦਵਾਰ ਨੂੰ ਟਿਕਟ ਦੇਣੀ ਹੈ ਅਤੇ ਇਸਦੇ ਨਾਲ ਹੀ ਡਿਪਟੀ ਮੁੱਖ ਮੰਤਰੀ ਵੱਲੋਂ ਇਸ ਗਰੁੱਪ ਦੇ ਆਗੂਆਂ ਨੇ ਇਹ ਵੀ ਕਿਹਾ ਜਾ ਰੁਕਿਆ ਕਿ ਜੇ ਉਹਨਾਂ ਨੂੰ ਜਿਆਦਾ ਸ਼ੌਂਕ ਹੈ ਤਾਂ ਉਹਨਾਂ ਵਿੱਚ ਕੋਈ ਵੀ ਆਪਣੇ ਪੱਧਰ ਤੇ ਚੋਣ ਲੜ ਕੇ ਵੇਖ ਲਵੇ| ਇਸਦੇ ਬਾਵਜੂਦ ਇਸ ਗਰੁੱਪ ਦੇ ਦਾਅਵੇਦਾਰ ਹਾਲੇ ਵੀ ਆਸਵੰਦ ਹਨ ਕਿ ਪਾਰਟੀ ਵੱਲੋਂ ਇਥੋਂ ਕਿਸੇ ਸਥਾਨਕ ਆਗੂ ਨੂੰ ਹੀ ਚੋਣ ਲੜੀ ਜਾਵੇਗੀ|
ਇੰਨਾ ਜ਼ਰੂਰ ਹੈ ਕਿ ਜੇਕਰ ਪਾਰਟੀ ਵੱਲੋਂ ਇਥੇ ਆਪਣੇ ਉਮੀਦਵਾਰ ਦੇ ਐਲਾਨ ਵਿੱਚ ਹੋਰ ਦੇਰੀ ਕੀਤੀ ਗਈ ਤਾਂ ਇਸਦਾ ਪਾਰਟੀ ਨੂੰ ਹੀ ਨੁਕਸਾਨ ਹੋਣਾ ਹੈ| ਵੱਖ-ਵੱਖ ਧੜਿਆ ਵਿੱਚ ਵੰਡੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸੰਤੁਸ਼ਟ ਕਰਕੇ ਅਤੇ ਆਪਣੇ ਨਾਲ ਲੈ ਕੇ ਚਲਣ ਲਈ ਪਾਰਟੀ ਉਮੀਦਵਾਰ ਨੂੰ ਕਾਫੀ ਸਮਾਂ ਲੱਗਣਾ ਹੈ ਇਸ ਲਈ ਉਮੀਦਵਾਰ ਦੇ ਐਲਾਨ ਵਿੱਚ ਹੋਣ ਵਾਲੀ ਇਹ ਦੇਰੀ ਪਾਰਟੀ ਨੂੰ ਭਾਰੀ ਵੀ ਪੈ ਸਕਦੀ ਹੈ|

Leave a Reply

Your email address will not be published. Required fields are marked *