ਅਕਾਲੀ ਦਲ ਦੇ ਵਪਾਰ ਅਤੇ ਉਦਯੋਗਿਕ ਵਿੰਗ ਦੀ ਮੁਹਾਲੀ ਇਕਾਈ ਦੇ ਅਹੁਦੇਦਾਰ ਥਾਪੇ

ਐਸ.ਏ.ਐਸ.ਨਗਰ, 11 ਅਗਸਤ (ਸ.ਬ.) ਅਕਾਲੀ ਦਲ ਦੇ ਵਪਾਰ ਅਤੇ ਉਦਯੋਗਿਕ ਵਿੰਗ ਦੇ ਪ੍ਰਧਾਨ ਸ੍ਰੀ ਐਨ.ਕੇ. ਸ਼ਰਮਾ ਵਲੋਂ ਵਿੰਗ ਦੇ ਮੁਹਾਲੀ ਇਕਾਈ ਦੇ            ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ| 
ਇਸ ਦੌਰਾਨ ਮੁਹਾਲੀ ਦੇ ਸਾਬਕਾ ਕੌਂਸਲਰ ਸ੍ਰੀ ਫੂਲਰਾਜ ਸਿੰਘ ਨੂੰ ਜਿਲ੍ਹੇ ਦਾ ਕੁਆਡੀਨੇਟਰ ਅਤੇ ਜਨਰਲ ਸਕੱਤਰ ਬਣਾਇਆ ਗਿਆ ਹੈ ਜਦੋਂਕਿ ਅਕਵਿੰਦਰ ਗੋਂਸਲ ਨੂੰ ਜੋਨ-ਏ (ਫੇਜ਼ 1 ਤੋਂ ਫੇਜ਼ 7) ਦਾ ਪ੍ਰਧਾਨ, ਸ੍ਰੀ ਅਰੁਣ ਗੋਇਲ ਨੂੰ ਜੋਨ-ਬੀ (ਫੇਜ਼ 8 ਤੋਂ 11)  ਦਾ ਪ੍ਰਧਾਨ, ਸੁਭਾਸ਼ ਭਾਸੀ (ਲਕਸ਼ਮੀ ਪਲਾਈ ਸਟੋਰ) ਨੂੰ ਜੋਨ-ਸੀ (ਸੈਕਟਰ 76 ਤੋਂ 80) ਦਾ ਪ੍ਰਧਾਨ ਅਤੇ ਨਸੀਬ ਸਿੰਘ ਸੰਧੂ ਨੂੰ ਜੋਨ-ਡੀ (ਉਦਯੋਗਿਕ              ਖੇਤਰ ਫੇਜ਼ 1,3, 7, 8,9 ਅਤੇ 82) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|   

Leave a Reply

Your email address will not be published. Required fields are marked *