ਅਕਾਲੀ ਦਲ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 8 ਜੂਨ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ| ਇਸ ਵਫ਼ਦ ਨੇ ‘ਲੰਗਰ’ ਤੋਂ ਜੀ.ਐਸ.ਟੀ. ਹਟਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ| ਇਸ ਤੋਂ ਇਲਾਵਾ ਮੁਲਾਕਾਤ ਵਿੱਚ ਕਈ ਹੋਰ ਖਾਸ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ| ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਅਵਤਾਰ ਸਾਲ ਪੂਰੇ ਦੇਸ਼ ਵਿੱਚ ਮਨਾਉਣ ਦੀ ਗੱਲ ਰੱਖੀ ਗਈ| ਇਸ ਤੋਂ ਇਲਾਵਾ ਜੇਲਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ, ਪੈਟਰੋਲ ਅਤੇ ਡੀਜਲ ਤੋਂ ਜੀ.ਐਸ.ਟੀ. ਹਟਾਉਣ ਅਤੇ ਕਿਸਾਨਾਂ ਅਤੇ ਦਲਿਤਾਂ ਦੇ ਮੁੱਦਿਆਂ ਨੂੰ ਵੀ ਚੁੱਕਿਆ ਗਿਆ| ਇਸ ਮੌਕੇ ਸੁਖਬੀਰ ਬਾਦਲ, ਹਰਸਿਮਰਤ ਕੌਰ, ਲੋਂਗੋਵਾਲ, ਜੀ. ਕੇ ਢੀਂਡਸਾ ਸਮੇਤ ਕਈ ਅਕਾਲੀ ਨੇਤਾ ਸ਼ਾਮਲ ਹੋਏ|

Leave a Reply

Your email address will not be published. Required fields are marked *