ਅਕਾਲੀ ਦਲ ਬੀ ਸੀ ਵਿੰਗ ਜਿਲ੍ਹਾ ਮੁਹਾਲੀ ਦਿਹਾਤੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਜਿਲ੍ਹੇ ਦੀ ਜਥੇਬੰਦੀ ਐਲਾਨੀ

ਐਸ ਏ ਐਸ ਨਗਰ, 10 ਸਤੰਬਰ (ਸ.ਬ.) ਅਕਾਲੀ ਦਲ ਬੀ ਸੀ ਵਿੰਗ ਜਿਲਾ ਮੁਹਾਲੀ ਦਿਹਾਤੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਵਲੋਂ ਅੱਜ ਇੱਥੇ ਜਿਲ੍ਹੇ ਦੀ ਜਥੇਬੰਦੀ ਦਾ ਐਲਾਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਜੱਸੀ ਨੇ ਕਿਹਾ ਕਿ ਅਕਾਲੀ ਦਲ ਬੀ ਸੀ ਵਿੰਗ ਜਿਲ੍ਹਾ ਮੁਹਾਲੀ ਦਿਹਾਤੀ ਦਾ ਜਥੇਬੰਦਕ ਢਾਂਚਾ ਬਣਨ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ| ਉਹਨਾਂ ਕਿਹਾ ਕਿ ਇਸ ਨਾਲ ਪਾਰਟੀ ਦੇ ਜਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੂੰ ਵੀ ਲਾਭ ਮਿਲੇਗਾ ਕਿਉਂਕਿ ਮੁਹਾਲੀ ਜਿਲ੍ਹੇ ਵਿੱਚ ਬੀ ਸੀ ਬਰਾਦਰੀ ਦੀਆਂ ਬਹੁਤ ਵੋਟਾਂ ਹਨ|
ਉਹਨਾਂ ਕਿਹਾ ਕਿ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਪਾਰਟੀ ਦੇ ਉਮੀਦਵਾਰਾਂ ਦੀ ਸਥਿਤੀ ਬਹੁਤ ਮਜਬੂਤ ਹੈ ਅਤੇ ਪਾਰਟੀ ਸਾਰੀਆਂ ਸੀਟਾਂ ਤੇ ਜਿੱਤ ਹਾਸਿਲ ਕਰੇਗੀ| ਉਹਨਾਂ ਕਿਹਾ ਕਿ ਪਾਰਟੀ ਦਾ ਬੀ ਸੀ ਵਿੰਗ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਦਾ ਮੂੰਹ ਤੋੜ ਜਵਾਬ ਦੇਵੇਗਾ| ਇਸ ਮੌਕੇ ਬੀ ਸੀ ਵਿੰਗ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਸ੍ਰ. ਗੁਰਮੁੱਖ ਸਿੰਘ ਸੋਹਲ, ਪਾਰਟੀ ਦੇ ਜਿਲਾ ਦੇਹਾਤੀ ਆਬਰਜਰ ਹਰਪਾਲ ਸਿੰਘ ਸਰਾਓ ਵੀ ਮੌਜੂਦ ਸਨ|
ਇਸ ਮੌਕੇ ਸ੍ਰ. ਜੱਸੀ ਵਲੋਂ ਐਲਾਨੀ ਗਈ ਅਹੁਦੇਦਾਰਾਂ ਦੀ ਲਿਸਟ ਅਨੁਸਾਰ ਕੇਸੋ ਰਾਮ ਵਾਸੀ ਪਿੰਡ ਛੱਤ ਨੂੰ ਪ੍ਰਧਾਨ ਦਿਹਾਤੀ ਸਰਕਲ ਜੀਕਰਪੁਰ, ਜਸਵਿੰਦਰ ਸਿੰਘ ਨੂੰ ਪ੍ਰਧਾਨ ਸ਼ਹਿਰੀ ਸਰਕਲ ਜੀਕਰਪੁਰ, ਸੁਖਦੇਵ ਸਿੰਘ ਸੁੱਖਾ ਨੂੰ ਪ੍ਰਧਾਨ ਸ਼ਹਿਰੀ ਬਿਲਾਸਪੁਰ, ਜਸਪਾਲ ਸਿੰਘ ਵਾਸੀ ਈਸਾਂਪੁਰ ਨੂੰ ਪ੍ਰਧਾਨ ਸ਼ਹਿਰੀ ਸਰਕਲ ਡੇਰਾਬੱਸੀ, ਬਲਕਾਰ ਸਿੰਘ ਵਾਸੀ ਲਾਲੜੂ ਨੂੰ ਪ੍ਰਧਾਨ ਸ਼ਹਿਰੀ ਸਰਕਲ ਲਾਲੜੂ, ਸੀਸਪਾਲ ਬਟੋਲੀ ਨੂੰ ਪ੍ਰਧਾਨ ਦਿਹਾਤੀ ਸਰਕਲ ਲਾਲੜੂ, ਦੀਪ ਚੰਦ ਸਰਪੰਚ ਬਰਟਾਣਾ ਨੂੰ ਪ੍ਰਧਾਨ ਦਿਹਾਤੀ ਸਰਕਲ ਹੰਡੇਸਰਾ, ਕ੍ਰਿਸ਼ਨ ਸਿੰਘ ਵਾਸੀ ਢਕੋਲੀ ਨੂੰ ਪ੍ਰਧਾਨ ਢਕੋਲੀ ਸਰਕਲ, ਭੀਮ ਸਿੰਘ ਲੋਹਗੜ ਨੂੰ ਪ੍ਰਧਾਨ ਲੋਹਗੜ ਸਰਕਲ, ਗੁਰਪਾਲ ਸਿੰਘ ਵਾਸੀ ਪਿੰਡ ਮੋਟੇਮਾਜਰਾ ਨੂੰ ਪ੍ਰਧਾਨ ਦਿਹਾਤੀ ਸਰਕਲ ਸੋਹਾਣਾ, ਲਖਮੀਰ ਸਿੰਘ ਵਾਸੀ ਪਿੰਡ ਧਰਮਗੜ ਨੂੰ ਪ੍ਰਧਾਨ ਦਿਹਾਤੀ ਸਰਕਲ ਬਨੂੰੜ, ਅਮਰ ਸਿੰਘ ਸੈਣੀ ਨੂੰ ਪ੍ਰਧਾਨ ਸ਼ਹਿਰੀ ਸਰਕਲ ਬਨੂੰੜ, ਦਰਸ਼ਨ ਕੁਮਾਰ ਨੂੰ ਪ੍ਰਧਾਨ ਨਵਾਂਗਰਾਓ ਸਰਕਲ, ਬਲਜੀਤ ਸਿੰਘ ਨੂੰ ਪ੍ਰਧਾਨ ਘੜੂੰਆਂ ਸਰਕਲ, ਮਹਿੰਦਰ ਸਿੰਘ ਮੱਛਲੀਕਲਾ ਨੂੰ ਪ੍ਰਧਾਨ ਦਿਹਾਤੀ ਸਰਕਲ ਖਰੜ, ਪਾਲ ਸਿੰਘ ਫੌਜੀ ਵਾਸੀ ਪੜਛ ਨੂੰ ਪ੍ਰਧਾਨ ਦਿਹਾਤੀ ਸਕਰਲ ਮੁੱਲਾਪੁਰ ਗਰੀਬਦਾਸ, ਗੁਰਿੰਦਰ ਸਿੰਘ ਮੁੰਧੋ ਸੰਗਤੀਆਂ ਨੂੰ ਪ੍ਰਧਾਨ ਦਿਹਾਤੀ ਸਕਰਲ ਮਾਜਰੀ ਨਿਯੁਕਤ ਕੀਤਾ ਗਿਆ ਹੈ ਅਤੇ ਜਿਲ੍ਹਾ ਜੱਥੇਬੰਦੀ ਦੇ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ|

Leave a Reply

Your email address will not be published. Required fields are marked *