ਅਕਾਲੀ ਦਲ ਯੂਥ ਵਿੰਗ ਨੇ ਫੂਕਿਆ ਖਹਿਰਾ ਅਤੇ ਕੇਜਰੀਵਾਲ ਦਾ ਪੁਤਲਾ

ਐਸ. ਏ. ਐਸ. ਨਗਰ, 18 ਨਵੰਬਰ (ਸ.ਬ.) ਡਰਗ ਕੇਸ ਵਿੱਚ ਮਾਨਯੋਗ ਅਦਾਲਤ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਦੀ ਮੰਗ ਲੈ ਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵਲੋਂ ਅੱਜ ਖਹਿਰਾ ਅਤੇ ਕੇਜਰੀਵਾਲ ਦਾ ਪੁਤਲਾ ਫੂਕਿਆ| ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਜਿਲ੍ਹਾ ਮੁਹਾਲੀ ਦੇ ਦਿਹਾਤੀ ਪ੍ਰਧਾਨ ਸਤਿੰਦਰ ਸਿੰਘ ਗਿੱਲ ਅਤੇ ਜਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪਿੰ੍ਰਸ ਦੀ ਅਗਵਾਈ ਵਿੱਚ ਯੂਥ ਅਕਾਲੀ ਵਰਕਰਾਂ ਨੇ ਕੇਜਰੀਵਾਲ ਅਤੇ ਖਹਿਰਾ ਦੇ ਖਿਲਾਫ ਜਬਰਦਸਤ ਮੁਜਾਹਰਾ ਕੀਤਾ|
ਇਸ ਮੌਕੇ ਸ਼ਹਿਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਖਿਲਾਫ ਝੂਠਾ ਪ੍ਰਚਾਰ ਕਰਦਾ ਰਿਹਾ ਪਰ ਹੁਣ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਲੈਣਾ ਚਾਹੀਦਾ ਸੀ| ਪਰ ਹੁਣ ਤੱਕ ਕੇਜਰੀਵਾਲ ਚੁਪ ਹਨ| ਉਹਨਾਂ ਕਿਹਾ ਕਿ ਇਸ ਨਾਲ ਸਾਬਤ ਹੁੰਦਾ ਹੈ ਕਿ ਕੇਜਰੀਵਾਲ ਅਤੇ ਸੁਖਪਾਲ ਖਹਿਰਾ ਦੀ ਮਿਲੀਭੁਗਤ ਹੈ| ਉਹਨਾਂ ਮੰਗ ਕੀਤੀ ਕਿ ਸੁਖਪਾਲ ਖਹਿਰਾ ਤੋਂ ਨਸ਼ਿਆਂ ਬਾਰੇ ਸਚਾਈ ਜਾਨਣ ਲਈ ਸੁਖਪਾਲ ਸਿੰਘ ਖਹਿਰਾ ਦਾ ਪੁਲੀਸ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਜਾਵੇ| ਉਹਨਾਂ ਕਿਹਾ ਕਿ ਜਦ ਤੱਕ ਸੁਖਪਾਲ ਸਿੰਘ ਖਹਿਰਾ ਅਸਤੀਫਾ ਨਹੀਂ ਦਿੰਦੇ ਤਦ ਤੱਕ ਯੂਥ ਅਕਾਲੀ ਦਲ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ| ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ ਮਨਦੀਪ ਸਿੰਘ ਸੰਧੂ, ਗੁਰਦੀਪ ਸਿੰਘ ਸੇਠੀ, ਭੁਪਿੰਦਰ ਸਿੰਘ ਮਲਹੋਤਰਾ, ਮਨਪ੍ਰੀਤ ਸਿੰਘ ਬੱਬਰਾ, ਸਤਨਾਮ ਸਿੰਘ, ਇੰਦਰਪ੍ਰੀਤ ਸਿੰਘ ਟਿੰਕੂ, ਪ੍ਰਿੰਸ ਧੀਰ, ਕਰਨ ਪਹਿਲਵਾਲ, ਗੁਰਵਿੰਦਰ ਸਿੰਘ ਰੰਧਾਵਾ, ਦੀਪਕ ਭਾਟੀਆ, ਹਰਵਿੰਦਰ ਸਿੰਘ, ਮਨਦੀਪ ਮਾਨ, ਮੰਨਾ ਸੰਧੂ, ਕ੍ਰਿਸ਼ਨ ਅਨਕੋਲੀ, ਜਤਿੰਦਰ ਕੁਰੀ ਸ਼ਾਮਿਲ ਸਨ|

Leave a Reply

Your email address will not be published. Required fields are marked *