ਅਕਾਲੀ ਦਲ ਵਲੋਂ ਇੱਕ ਰੁਖ ਸੌ ਸੁੱਖ ਮੁਹਿੰਮ ਸ਼ੁਰੂ ਕਰਨ ਦਾ ਐਲਾਨ

ਅਕਾਲੀ ਦਲ ਵਲੋਂ ਇੱਕ ਰੁਖ ਸੌ ਸੁੱਖ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਮੁਹਾਲੀ ਹਲਕੇ ਵਿੱਚ ਲਗਾਏ ਜਾਣਗੇ 50 ਹਜਾਰ ਤੋਂ ਵੱਧ ਰੁੱਖ : ਕੈਪਟਨ ਸਿੱਧੂ
ਐਸ ਏ ਐਸ ਨਗਰ, 28 ਜੂਨ (ਸ.ਬ.) ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਅਕਾਲੀ ਦਲ ਬਾਦਲ ਵਲੋਂ ਇੱਕ ਰੁੱਖ ਸੌ ਸੁੱਖ ਮੁਹਿੰਮ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮੁਹਾਲੀ ਹਲਕੇ ਵਿੱਚ 50 ਹਜਾਰ ਰੁੱਖ ਲਗਾਏ ਜਾਣਗੇ| ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਇਸ ਮੁਹਿੰਮ ਦੀ ਸਫਲਤਾ ਲਈ ਸਾਰੇ ਅਕਾਲੀ ਆਗੂਆਂ, ਕੌਂਸਲਰਾਂ, ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਵੀ ਸਹਿਯੋਗ ਲਿਆ ਜਾਵੇਗਾ|
ਉਹਨਾਂ ਕਿਹਾ ਕਿ ਸਾਰੇ ਆਗੂ ਆਪੋ ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਸਹਿਯੋਗ ਦੇਣਗੇ ਤਾਂ ਕਿ ਵਾਤਾਵਰਨ ਨੂੰ ਹਰਾ ਭਰਿਆ ਰੱਖਿਆ ਜਾ ਸਕੇ| ਉਹਨਾਂ ਕਿਹਾ ਕਿ ਇੱਕ ਰੁੱਖ ਕਰੀਬ ਇਕ ਸੌ ਬੰਦਿਆਂ ਦੇ ਲਈ ਆਕਸੀਜਨ ਪੈਦਾ ਕਰਦਾ ਹੈ| ਇਸ ਤੋਂ ਇਲਾਵਾ ਰੁੱਖਾਂ ਕਾਰਨ ਹੀ ਜਲਵਾਯੂ ਵੀ ਠੀਕ ਰਹਿੰਦੀ ਹੈ| ਉਹਨਾਂ ਕਿਹਾ ਕਿ ਜੇ ਪੰਜਾਬ ਦੀ ਧਰਤੀ ਉਪਰੋਂ ਇਸੇ ਤਰ੍ਹਾਂ ਰੁੱਖਾਂ ਦੀ ਗਿਣਤੀ ਘਟਦੀ ਰਹੀ ਤਾਂ ਇਕ ਦਿਨ ਪਾਣੀ ਵੀ ਖਤਮ ਹੋ ਜਾਵੇਗਾ|
ਉਹਨਾਂ ਕਿਹਾ ਕਿ ਹਰ ਅਕਾਲੀ ਆਗੂ ਨੂੰ ਘਟੋ ਘੱਟ ਇਕ ਸੌ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਅਕਾਲੀ ਦਲ ਵਲੋਂ ਮੁਹਾਲੀ ਹਲਕੇ ਵਿੱਚ 50 ਹਜਾਰ ਰੁੱਖ ਲਾਉਣ ਦਾ ਟੀਚਾ ਜਲਦੀ ਪੂਰਾ ਹੋ ਸਕੇ| ਇਸ ਮੌਕੇ ਸੀਨੀਅਰ ਆਗੂ ਪ੍ਰਭਜੋਤ ਸਿੰਘ ਕਲੇਰ ਅਤੇ ਅਮਨਦੀਪ ਸਿੰਘ ਆਬਿਆਣਾ ਵੀ ਮੌਜੂਦ ਸਨ|

Leave a Reply

Your email address will not be published. Required fields are marked *