ਅਕਾਲੀ ਦਲ ਵਲੋਂ ਖਰੜ ਅਤੇ ਮੁਹਾਲੀ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਨਾਮ ਤੈਅ ਮੁਹਾਲੀ ਤੋਂ ਤੇਜਿੰਦਰ ਪਾਲ ਸਿੰਘ ਸਿੱਧੂ ਅਤੇ ਖਰੜ ਤੋਂ ਬੀਬੀ ਪਰਮਜੀਤ ਕੌਰ ਵਡਾਲੀ ਦੇ ਚੋਣ ਲੜਣ ਦੀ ਸੰਭਾਵਨਾ

ਐਸ.ਏ.ਐਸ.ਨਗਰ, 26 ਦਸੰਬਰ (ਸ.ਬ.) ਅਕਾਲੀ ਦਲ ਵੱਲੋਂ ਭਾਵੇਂ ਹੁਣ ਤੱਕ ਮੁਹਾਲੀ ਅਤੇ ਖਰੜ ਵਿਧਾਨਸਭਾ ਹਲਕਿਆਂ ਤੋਂ ਆਪਣੇ ਅਧਿਕਾਰਤ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਵੀ ਚੱਲ ਰਹੀ ਹੈ ਕਿ  ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਖਰੜ ਜਾਂ ਮੁਹਾਲੀ ਵਿੱਚੋਂ ਕਿਸੇ ਇੱਕ ਹਲਕੇ ਤੋਂ ਚੋਣ ਲੜੀ ਜਾ ਸਕਦੀ ਹੈ ਪਰੰਤੂ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਵੱਲੋਂ ਮੁਹਾਲੀ ਅਤੇ ਖਰੜ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਬਾਰੇ ਆਖਿਰੀ ਫੈਸਲਾ ਲੈ ਲਿਆ ਗਿਆ ਹੈ ਅਤੇ ਹੁਣ ਸਿਰਫ ਇਹਨਾਂ ਨਾਵਾਂ ਦਾ ਰਸਮੀ  ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ|
ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ  ਪਾਰਟੀ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਵੱਲੋਂ ਖਰੜ ਜਾਂ ਮੁਹਾਲੀ ਤੋਂ ਚੋਣ ਲੜਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉਹ ਆਪਣੇ ਚੋਣ ਹਲਕੇ ਜਲਾਲਾਬਾਦ ਤੋਂ ਹੀ ਚੋਣ ਲੜਣਗੇ| ਜਿੱਥੋਂ ਤੱਕ ਮੁਹਾਲੀ ਹਲਕੇ ਦੀ ਗੱਲ ਹੈ ਤਾਂ ਪਾਰਟੀ ਸੂਤਰ ਦੱਸਦੇ ਹਨ ਕਿ ਮੁਹਾਲੀ ਹਲਕੇ ਵਿੱਚ ਪਾਰਟੀ ਦੀ ਅੰਦਰੂਨੀ ਧੜੇਬਾਜੀ ਨੂੰ ਮੁੱਖ ਰੱਖਦਿਆਂ ਪਾਰਟੀ ਵੱਲੋਂ ਇੱਥੇ ਅਜਿਹੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਣਾ ਹੈ ਜਿਹੜਾ ਪਾਰਟੀ ਦੇ ਵੱਖ-ਵੱਖ ਧੜਿਆਂ ਨਾਲ              ਤਾਲਮੇਲ ਬਣਾ ਕੇ ਚੋਣ ਲੜਣ ਦਾ ਸਮਰਥ ਹੋਵੇ| ਇਸ ਸੰਬੰਧੀ ਪਹਿਲਾਂ ਕਈ ਨਾਮ ਚਰਚਾ ਵਿੱਚ ਵੀ ਆਉਂਦੇ ਰਹੇ ਹਨ ਪਰੰਤੂ ਕਿਸੇ ਵੀ ਨਾਮ ਤੇ ਫੈਸਲਾ ਨਾ ਹੋਣ ਕਾਰਨ ਸੰਬੰਧੀ ਕਿਆਸਅਰਾਈਆਂ ਦਾ ਦੌਰ ਚਲਦਾ ਰਿਹਾ ਹੈ|
ਪਾਰਟੀ ਵੱਲੋਂ ਮੁਹਾਲੀ ਹਲਕੇ ਤੋਂ ਕਿਸ ਉਮੀਦਵਾਰ ਨੂੰ ਚੋਣ ਲੜਾਈ ਜਾਵੇਗੀ ਇਸਦਾ ਪਤਾ ਤਾਂ ਚੋਣ ਦੇ ਰਸਮੀ ਐਲਾਨ ਤੋਂ ਬਾਅਦ ਹੀ ਲਗੇਗਾ ਪਰੰਤੂ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਇਸ ਸੰਬੰਧੀ ਜਿਆਦਾ ਸੰਭਾਵਨਾ ਇਹੀ ਹੈ ਕਿ ਮੁਹਾਲੀ ਜਿਲ੍ਹੇ ਦੇ ਸਾਬਕਾ ਡਿਪਟੀ ਕਮਿਸ਼ਨਰ ਸ੍ਰ. ਤੇਜਿੰਦਰਪਾਲ ਸਿੰਘ ਸਿੱਧੂ ਨੂੰ ਪਾਰਟੀ ਵੱਲੋਂ ਮੁਹਾਲੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਜਾਵੇਗਾ ਜਦੋਂ ਕਿ ਖਰੜ ਵਿਧਾਨਸਭਾ ਹਲਕੇ ਤੋਂ ਪਾਰਟੀ ਦੇ ਹਲਕਾ ਇੰਚਾਰਜ ਸ੍ਰ. ਉਜਾਗਰ ਸਿੰਘ ਵਡਾਲੀ ਦੀ ਪੁਤਰੀ ਬੀਬੀ ਪਰਮਜੀਤ ਕੌਰ  ਵਡਾਲੀ ਨੂੰ ਪਾਰਟੀ ਵੱਲੋਂ ਚੋਣ ਲੜਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ| ਪਾਰਟੀ ਸੂਤਰਾਂ ਅਨੁਸਾਰ ਇਸ ਸੰਬੰਧੀ ਐਲਾਨ ਅਗਲੇ ਦਿਨਾਂ ਵਿੱਚ ਹੋ ਸਕਦਾ ਹੈ ਅਤੇ ਜਦੋਂ ਤਕ ਪਾਰਟੀ ਵਲੋਂ ਰਸਮੀ ਐਲਾਨ ਨਹੀਂ ਹੁੰਦਾ ਇਸ ਸੰਬੰਧੀ ਕਿਆਸਅਗਈਆਂ ਦਾ ਦੌਰ ਇਸੇ ਤਰ੍ਹਾਂ ਜਾਰੀ ਰਹਿਣਾ ਹੈ|

Leave a Reply

Your email address will not be published. Required fields are marked *