ਅਕਾਲੀ ਦਲ ਵਲੋਂ ਦਿੱਤੇ ਧਰਨਿਆਂ ਦੌਰਾਨ ਨਦਾਰਦ ਰਹੇ ਪਾਰਟੀ ਵਰਕਰ

ਅਕਾਲੀ ਦਲ ਵਲੋਂ ਦਿੱਤੇ ਧਰਨਿਆਂ ਦੌਰਾਨ ਨਦਾਰਦ ਰਹੇ ਪਾਰਟੀ ਵਰਕਰ
ਖੇਤੀ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜੇਗਾ ਸ਼੍ਰੋਮਣੀ ਅਕਾਲੀ ਦਲ : ਪ੍ਰੋ. ਚੰਦੂਮਾਜਰਾ
ਐਸ.ਏ.ਐਸ.ਨਗਰ, 25 ਸਤੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਵਲੋਂ  ਖੇਤੀ ਬਿਲਾਂ ਦੇ ਖਿਲਾਫ ਦਿੱਤੇ ਗਏ ਰੋਸ ਧਰਨਿਆਂ ਅਤੇ ਚੱਕਾ ਜਾਮ ਦੀ ਕਾਰਵਾਈ ਦੌਰਾਨ ਪਾਰਟੀ ਦੇ ਵਰਕਰਾਂ ਦੀ ਗੈਰ ਹਾਜਰੀ ਚਰਚਾ ਦਾ ਕੇਂਦਰ ਬਣੀ ਰਹੀ| ਇਹਨਾਂ ਧਰਨਿਆਂ ਵਿੱਚ ਪਾਰਟੀ ਦੇ ਆਗੂ ਤਾਂ ਸ਼ਾਮਿਲ ਹੋਏ ਪਰੰਤੂ ਵਰਕਰਾਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਪਾਰਟੀ ਵਲੋਂ ਕਿਸਾਨ ਯੂਨੀਅਨਾਂ ਦੇ ਬਰਾਬਰ ਦਿੱਤੇ ਗਏ ਰੋਸ ਧਰਨਿਆਂ ਅਤੇ ਚੱਕਾ ਜਾਮ ਕਰਨ ਦੇ ਪ੍ਰੋਗਰਾਮ ਦੌਰਾਨ ਵਰਕਰਾਂ ਦੀ ਘੱਟ ਗਿਣਤੀ ਕਾਰਨ ਆਗੂਆਂ ਨੂੰ ਮਾਯੂਸੀ ਝੱਲਣੀ ਪਈ| 
ਪਾਰਟੀ ਵਲੋਂ ਜਿਲ੍ਹਾ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਦੀ ਅਗਵਾਈ ਹੇਠ ਜੀਰਕਪੁਰ ਵਿੱਚ ਦਿੱਤੇ ਗਏ ਧਰਨੇ ਦੌਰਾਨ ਫਿਰ ਵੀ ਵਰਕਰਾਂ ਦੀ ਹਾਜਰੀ ਤਸੱਲੀਬਖਸ਼ ਰਹੀ|  ਇਸ ਮੌਕੇ ਜਿਲ੍ਹਾ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਹੈ ਅਤੇ ਖੇਤੀ ਬਿਲਾਂ ਦੇ ਮੁੱਦੇ ਤੇ ਵੀ ਅਕਾਲੀ ਦਲ ਵਲੋਂ ਕੇਂਦਰ ਸਰਕਾਰ ਦੀ ਵਜੀਰੀ ਨੂੰ ਠੋਕਰ ਮਾਰ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਗਈ ਹੈ| 
ਇਸ ਦੌਰਾਨ ਵਿਧਾਨਸਭਾ ਹਲਕਾ ਮੁਹਾਲੀ ਦੇ ਆਗੂਆਂ ਵਲੋਂ  ਲਾਂਡਰਾ ਵਿੱਚ ਦਿੱਤੇ ਧਰਨੇ ਦੌਰਾਨ ਵਰਕਰ ਪੂਰੀ ਤਰ੍ਹਾਂ ਨਦਾਰਦ ਰਹੇ| ਅਕਾਲੀ ਦਲ ਨਾਲ ਸੰਬੰਧਿਤ ਜਿਆਦਾਤਰ ਕੌਂਸਲਰਾਂ ਵਲੋਂ ਵੀ ਇਸ ਧਰਨੇ ਤੋਂ ਦੂਰੀ ਬਣਾ ਕੇ ਰੱਖੀ ਗਈ| ਉੱਥੇ ਹੀ ਆਮ ਵਰਕਰਾਂ ਦੇ ਨਾ ਆਉਣ ਕਾਰਨ ਆਗੂਆਂ ਨੂੰ ਵੀ ਨਮੋਸ਼ੀ ਸਹਿਣੀ ਪਈ| ਲਾਂਡਰਾ ਦੇ ਧਰਨੇ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਿਲ ਹੋਏ| ਆਪਣੇ ਸੰਬੋਧਨ ਦੌਰਾਨ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ           ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਿਤ ਪਾਸ ਕੀਤੇ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਆਰ-ਪਾਰ ਦੀ ਲੜਾਈ                ਲੜੇਗਾ|  
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ            ਰੱਖੇਗਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਲਾਡਰਾਂ ਮੈਂਬਰ ਐਸਜੀਪੀਸੀ, ਪਰਵਿੰਦਰ ਸਿੰਘ ਸੋਹਾਣਾ ਪ੍ਰਧਾਨ ਯੂਥ ਅਕਾਲੀ ਦਲ, ਪਰਮਜੀਤ ਸਿੰਘ ਕਾਹਲੌਂ, ਅਵਤਾਰ ਸਿੰਘ ਮੋਲੀ ਬੈਦਵਾਣ, ਕੁਲਦੀਪ ਕੌਰ ਕੰਗ, ਸੁਰਿੰਦਰ ਸਿੰਘ ਰੋਡਾ, ਹਰਸ਼ ਸਰਵਾਰਾ, ਕਮਲਜੀਤ ਸਿੰਘ ਰੂਬੀ, ਹਰਵਿੰਦਰ ਸਿੰਘ ਸੋਹਾਣਾ, ਜਸਵੀਰ ਸਿੰਘ ਕੁਰੜਾ, ਗੁਰੀ ਬੈਦਵਾਣ, ਅਮਨ ਪੂਰਨੀਆਂ, ਬਲਜਿੰਦਰ ਸਿੰਘ ਸਨੇਟਾ, ਸਤਵਿੰਦਰ ਸਿੰਘ ਮੋਲੀ ਬੈਦਵਾਣ, ਗੁਰਦੀਪ ਸਿੰਘ ਰਿੰਕੂ, ਅਰਵਿੰਦਰ ਸਿੰਘ ਬਿੰਨੀ, ਮੰਨਾ ਸੰਧੂ, ਹਰਮਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਜਸਵੀਰ ਸਿੰਘ ਭੁੱਲਰ, ਅਵਤਾਰ ਸਿੰਘ ਦਾਉਂ, ਬਲਵਿੰਦਰ ਸਿੰਘ ਲਖਨੋਰ, ਚਰਨਜੀਤ ਕੌਰ ਸੋਹਾਣਾ, ਜਸਵੀਰ ਸਿੰਘ ਭਾਗੋਮਾਜਰਾ, ਹਰਪਾਲ ਸਿੰਘ ਬਠਲਾਣਾ, ਗਿਆਨ ਸਿੰਘ ਧਰਮਗੜ, ਪੰਚ, ਸਰਪੰਚ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਾਜ਼ਰੀ ਭਰੀ|
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੁਰਾਲੀ ਦੇ ਬੱਸ ਸਟੈਂਡ(ਚੌਂਕ) ਵਿਖੇ ਚੱਕਾ ਜਾਮ ਕੀਤਾ ਗਿਆ| ਇਸ ਮੌਕੇ ਬਲਾਕ ਮਾਜਰੀ ਤੋਂ ਕੁਰਾਲੀ ਬੱਸ ਸਟੈਂਡ ਤੱਕ ਟਰੈਕਟਰ ਟ੍ਰਾਲੀਆਂ ਤੇ ਰੋਸ ਮਾਰਚ ਕੱਢਿਆ ਗਿਆ| ਦੂਜੇ ਪਾਸੇ ਆਉਣ ਜਾਣ ਵਾਲੇ ਮੁਸਾਫਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਮਨਾ ਕਰਨਾ ਪਿਆ| ਕੁਰਾਲੀ ਬੱਸ ਸਟੈਂਡ ਚੌਂਕ  ਦਾ ਰਸਤਾ ਪੀ ਜੀ ਆਈ ਵੱਲ ਵੀ ਜਾਂਦਾ ਹੈ ਅਤੇ ਇਸ ਮੌਕੇ ਮਰੀਜ਼ਾਂ ਨੂੰ ਪੀ ਜੀ ਆਈ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਵੀ ਜਾਮ ਵਿੱਚ ਫਸੀਆਂ ਰਹੀਆਂ| 
ਇਸ ਚੱਕਾ ਜਾਮ ਦੀ ਅਗਵਾਈ ਕਰਦੇ ਹੋਏ ਰਣਜੀਤ ਸਿੰਘ ਗਿੱਲ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ| ਇਸ ਮੌਕੇ ਸਤਵੀਰ ਸਿੰਘ ਸੱਤੀ (ਮੁੱਲਾਂਪੁਰ), ਬਲਦੇਵ ਸਿੰਘ,ਪਰਮਜੀਤ ਪੰਮੀ ਅਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਮੈਂਬਰ ਹਾਜ਼ਰ ਸੀ|

Leave a Reply

Your email address will not be published. Required fields are marked *