ਅਕਾਲੀ ਦਲ ਵਲੋਂ ਵਾਰਡ ਨੰਬਰ 1 ਦੀ ਉਮੀਦਵਾਰ ਹਰਮਨਦੀਪ ਕੌਰ ਵਾਲੀਆ ਦੇ ਸਮਰਥਨ ਦਾ ਐਲਾਨ

ਐਸ਼ਏyਐਸ਼ਨਗਰ, 5 ਫਰਵਰੀ (ਸ਼ਬy) ਨਗਰ ਨਿਗਮ ਚੋਣਾਂ ਲਈ ਵਾਰਡ ਨੰy 1 ਤੋਂ ਆਜਾਦ ਗਰੁੱਪ ਦੀ ਉਮੀਦਵਾਰ ਹਰਮਨਦੀਪ ਕੌਰ ਵਾਲੀਆ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਤਗੜਾ ਹੁੰਗਾਰਾ ਮਿਲਿਆ ਜਦੋਂ ੪zੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।

ਇਸ ਸੰਬੰਧੀ ੪ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਧੱਕੇ੪ਾਹੀ ਕਰਦਿਆਂ ਵਾਰਡ ਨੰਬਰ 1 ਤੋਂ ੪zੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰੀਤਇੰਦਰਜੀਤ ਕੌਰ ਵਲੋਂ ਭਰੇ ਗਏ ਨਾਮਜਦਗੀ ਪਰਚੇ ਨੂੰ ਬਿਨਾ ਕਿਸੇ ਕਾਰਨ ਦੇ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਲਈ ਆਪਣਾ ਸਮਰਥਨ ਆਜਾਦ ਗਰੁੱਪ ਵਲੋਂ ਚੋਣ ਲੜਨ ਵਾਲੀ ਉਮੀਦਵਾਰ ਹਰਮਨਦੀਪ ਕੌਰ ਵਾਲੀਆ ਨੂੰ ਦਿੱਤਾ ਹੈ ਅਤੇ ਵਾਰਡ ਵਿੱਚ ਹਰਮਨਦੀਪ ਕੌਰ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਵਾਰਡ ਨੰਬਰ 1 ਦੀ ਅਕਾਲੀ ਉਮੀਦਵਾਰ ਪ੍ਰੀਤਇੰਦਰਜੀਤ ਕੌਰ (ਜਿਹਨਾਂ ਦੇ ਨਾਮਜਦਗੀ ਪੱਤਰ ਰੱਦ ਹੋ ਗਏ ਸਨ) ਨੇ ਕਿਹਾ ਕਿ ਉਹਨਾਂ ਵਲੋਂ ਖੁੱਲੇ ਦਿਲ ਨਾਲ ਪੂਰਾ ਸਮਰਥਨ ਦਿੱਤਾ ਹੈ ਅਤੇ ਉਨ੍ਹਾਂ ਵਲੋਂ ਹਰਮਨਦੀਪ ਕੌਰ ਵਾਲੀਆ ਦੀ ਚੋਣ ਮੁੰਹਿਮ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਜਾਵੇਗਾ ਅਤੇ ਉਹ ਖੁਦ ਅੱਗੇ ਹੋ ਕੇ ਉਨ੍ਹਾਂ ਦੀ ਚੋਣ ਮੁੰਹਿਮ ਨੂੰ ਨਿਰਪੱਖਤਾ ਨਾਲ ਸੰਭਾਲਣਗੇ।

ਇਸ ਮੌਕੇ ਹਰਮਨਦੀਪ ਕੌਰ ਵਾਲੀਆ ਨੇ ਕਿਹਾ ਕਿ ੪zੋਮਣੀ ਅਕਾਲ ਦਲ ਵਲੋਂ ਦਿੱਤੇ ਗਏ ਸਮਰਥਨ ਲਈ ਉਹ ਉਨ੍ਹਾਂ ਦੀ ਧੰਨਵਾਦੀ ਰੁ ਅਤੇ ਉਹ ਉਨ੍ਹਾਂ ਦੀਆਂ ਆਸਾਂ ਤੇ ਪੂਰੀ ਤਰ੍ਹਾਂ ਖਰਾ ਉਤਰੇਗੀ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਚੋਣ ਮੈਦਾਨ ਵਿੱਚ ਉਤਰੇ ਹਨ ਅਤੇ ਵਾਰਡ ਦੇ ਵੋਟਰ ਉਹਨਾਂ ਤੇ ਜਰੂਰ ਭਰੋਸਾ ਪ੍ਰਗਟਾਉਣਗੇ।

ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਸzy ਚਰਨਜੀਤ ਸਿੰਘ ਬਰਾੜ, ਸਮਾਜਸੇਵੀ ਆਗੂ ਸ਼ ਅਵਤਾਰ ਸਿੰਘ ਵਾਲੀਆ, ਪ੍ਰੋy ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਸਿਮਰਨਜੀਤ ਸਿੰਘ ਚੰਦੂਮਾਜਰਾ ਸਮੇਤ ਵਾਰਡ ਦੇ ਹੋਰ ਵਸਨੀਕ ਹਾਜਿਰ ਸਨ।

Leave a Reply

Your email address will not be published. Required fields are marked *