ਅਕਾਲੀ ਦਲ ਵਲੋਂ ਸਿੱਧੂ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਮੀਟਿੰਗ ਆਯੋਜਿਤ

ਐਸ. ਏ. ਐਸ ਨਗਰ, 5 ਜਨਵਰੀ (ਸ.ਬ.) ਅੱਜ ਬਲੋਂਗੀ ਸਥਿਤ ਚਸ਼ਮਾ ਸ਼ਾਹੀ ਰਿਜੋਰਟ ਵਿਖੇ ਸ੍ਰੋਮਣੀ ਅਕਾਲੀ ਦਲ ਵਲੋਂ ਆਪਣੇ ਮੁਹਾਲੀ ਤੋਂ ਉਮੀਦਵਾਰ ਤੇਜਿੰਦਰ ਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਪ੍ਰਭਾਵਸ਼ਾਲੀ ਇੱਕਠ ਹੋਇਆ| ਇਹ ਮੀਟਿੰਗ ਅਕਾਲੀ ਦਲ ਜਿਲਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਅਤੇ ਅਕਾਲੀ ਦਲ ਮੁਹਾਲੀ ਦਿਹਾਤੀ ਦੇ  ਪ੍ਰਧਾਨ ਉਜਾਗਰ ਸਿੰਘ ਵਡਾਲੀ ਦੀ ਅਗਵਾਈ ਵਿੱਚ ਕੀਤੀ ਗਈ | ਇਸ ਮੀਟਿੰਗ ਦੌਰਾਨ ਜਿਥੇ ਹਲਕੇ ਦੇ ਜਿਆਦਾਤਰ ਆਗੂ ਹਾਜ਼ਿਰ ਹੋਏ ਉਥੇ ਹਾਜ਼ਿਰ ਆਗੂਆਂ ਨੇ ਅਕਾਲੀ ਉਮੀਦਵਾਰ ਸਿੱਧੂ ਨੂੰ ਆਪਣਾ ਪੂਰਾ ਸਮਰਥਣ ਦੇਣ ਦਾ ਐਲਾਨ ਕੀਤਾ| ਇਸ ਮੌਕੇ ਸ੍ਰ. ਸਿੱਧੂ ਨੇ ਵੀ ਕਿਹਾ ਕਿ ਉਹ ਆਪਣੀ ਚੋਣ ਮੁਹਿੰਮ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ|
ਇਸ ਮੌਕੇ ਸ੍ਰ. ਕਿਰਨਬੀਰ ਸਿੰਘ ਕੰਗ, ਮੇਅਰ ਸ੍ਰ. ਕੁਲਵੰਤ ਸਿੰਘ, ਸ੍ਰੀਮਤੀ ਪਰਮਜੀਤ ਕੌਰ ਲਾਂਡਰਾ, ਸ੍ਰ. ਬਲਜੀਤ ਸਿੰਘ ਕੁੰਭੜਾ, ਸ੍ਰ. ਜਸਵਿੰਦਰ ਸਿੰਘ ਲਾਲੀ ਅਕਾਲੀ ਦਲ ਦੇ ਵੱਖ ਵੱਖ ਵਿੰਗਾ ਦੇ ਆਗੂ, ਮਿਉਂਸਪਲ ਕੌਂਸਲਰ, ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰ ਪੰਚ ਸਰਪੰਚ ਅਤੇ ਹੋਰ ਆਗੂ ਹਾਜਿਰ ਸਨ| ਹਾਲਾਂਕਿ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਮੀਟਿੰਗ ਤੋਂ ਗੈਰ ਹਾਜ਼ਿਰ ਰਹੇ|

Leave a Reply

Your email address will not be published. Required fields are marked *