ਅਕਾਲੀ ਦਲ ਵਲੋਂ 20 ਮਾਰਚ ਨੂੰ ਚੰਡੀਗੜ੍ਹ ਵਿੱਚ ਕੀਤੇ ਜਾਣ ਵਾਲੇ ਵਿਧਾਨ ਸਭਾ ਦੇ ਘਿਰਾਉ ਦੀਆਂ ਤਿਆਰੀਆਂ ਲਈ ਮੀਟਿੰਗ

ਐਸ. ਏ. ਐਸ ਨਗਰ, 17 ਮਾਰਚ (ਸ.ਬ.) ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ ਅਤੇ ਇਸ ਸਰਕਾਰ ਨੂੰ ਉਸਦੇ ਵਾਇਦੇ ਯਾਦ ਕਰਵਾਉਣ ਲਈ ਪਾਰਟੀ ਵਲੋਂ ਚੰਡੀਗੜ੍ਹ ਵਿੱਚ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਮਿਥਿਆ ਗਿਆ ਹੈ ਜਿਸ ਵਿੱਚ ਮੁਹਾਲੀ ਹਲਕੇ ਨੂੰ ਅਹਿਮ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ| ਇਹ ਗੱਲ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਅੱਜ ਇੱਥੇ ਗੁਰਦੁਆਰਾ ਅੰਬ ਸਾਹਿਬ ਵਿੱਚ 20 ਮਾਰਚ ਦੇ ਘਿਰਾਉ ਦੀਆਂ ਤਿਆਰੀਆਂ ਸੰਬੰਧੀ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ| ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਹੋਣ ਵਾਲੇ ਘਿਰਾਉ ਦੇ ਪ੍ਰੋਗਰਾਮ ਲਈ ਹਲਕਾ ਮੁਹਾਲੀ ਵਲੋਂ 10 ਹਜਾਰ ਵਿਅਕਤੀਆਂ ਲਈ ਲੰਗਰ ਤਿਆਰ ਕਰਕੇ ਭੇਜਿਆ ਜਾਣਾ ਹੈ ਅਤੇ ਇਸਦੇ ਨਾਲ ਹੀ ਪਾਰਟੀ ਵਲੋਂ ਪਾਣੀ ਟੈਂਕਰਾਂ ਦੀ ਵੀ ਪ੍ਰਬੰਧ ਕੀਤਾ ਜਾਣਾ ਹੈ|
ਉਹਨਾਂ ਇਸ ਮੌਕੇ ਪਾਰਟੀ ਦੇ ਅਹੁਦੇਦਾਰਾਂ ਦੀਆਂ ਜਿੰਮੇਵਾਰੀਆਂ ਵੀ ਲਗਾਈਆ| ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਝੂਠੇ ਲਾਰੇ ਲਗਾ ਕੇ ਸੱਤਾ ਹਾਸਿਲ ਕੀਤੀ ਹੈ ਅਤੇ ਹੁਣ ਅਸਲੀਅਤ ਲੋਕਾਂ ਸਾਮ੍ਹਣੇ ਆ ਗਈ ਹੈ| ਉਹਨਾਂ ਕਿਹਾ ਕਿ ਪਾਰਟੀ ਵਲੋਂ ਉਹਨਾਂ ਦੀ ਜਿਹੜੀ ਵੀ ਜਿੰਮੇਵਾਰੀ ਲਗਾਈ ਜਾਵੇਗੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ| ਉਹਨਾਂ ਐਲਾਨ ਦਾਅਵਾ ਕੀਤਾ ਕਿ 20 ਮਾਰਚ ਦੇ ਘਿਰਾਉ ਲਈ ਸ਼ਹਿਰ ਤੋਂ 50 ਬੱਸਾਂ ਅਤੇ 500 ਗੱਡੀਆਂ ਦਾ ਵੱਡਾ ਕਾਫਲਾ ਜਾਵੇਗਾ|
ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਸ੍ਰ. ਸਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਦੇ ਯੂਥ ਵਿੰਗ ਵਲੋਂ ਹਮੇਸ਼ਾਂ ਪਾਰਟੀ ਦੇ ਸੰਘਰਸ਼ ਵਿੱਚ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਯੂਥ ਵਿੰਗ ਵਲੋਂ ਇਸ ਵਾਰ ਵੀ ਪ੍ਰੋਗਰਾਮ ਵਿੱਚ ਭਰਪੂਰਅਤੇ ਕੀਤੀ ਜਾਵੇਗੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਕਮਲਜੀਤ ਸਿੰਘ ਰੂਬੀ, ਸਕੱਤਰ ਜਨਰਲ ਸ਼ਹਿਰੀ, ਸ੍ਰ. ਗੁਰਮੁਖ ਸਿੰਘ ਸੋਹਲ, ਪ੍ਰਧਾਨ ਬੀ ਸੀ ਸੈਲ, ਬੀਬੀ ਮਨਮੋਹਨ ਕੌਰ, ਸੀ. ਮੀਤ ਪ੍ਰਧਾਨ ਮਹਿਲਾ ਅਕਾਲੀ ਦਲ, ਬੀਬੀ ਕਸ਼ਮੀਰ ਕੌਰ, ਮੀਤ ਪ੍ਰਧਾਨ ਮਹਿਲਾ ਅਕਾਲੀ ਦਲ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਰੋਡਾ, ਸ੍ਰ. ਗੁਰਮੀਤ ਸਿੰਘ ਸ਼ਾਮਪੁਰ, ਸ੍ਰ. ਸੰਤੋਖ ਸਿੰਘ, ਡਾ. ਮੇਜਰ ਸਿੰਘ, ਹਰਮਿੰਦਰ ਸਿੰਘ ਪੱਤੋਂ, ਅਵਤਾਰ ਸਿੰਘ ਦਾਉਂ ਅਤੇ ਬਲਵਿੰਦਰ ਸਿੰਘ ਲਖਨੌਰ, ਸ੍ਰ. ਕਰਤਾਰ ਸਿੰਘ ਤਸਿੰਬਲੀ, ਸ੍ਰ. ਸੁਰਿੰਦਰ ਸਿੰਘ ਕਲੇਰ, ਸ੍ਰ. ਅਮਨਦੀਪ ਸਿੰਘ ਅਬਿਆਨਾ, ਸ੍ਰ. ਪ੍ਰਭਜੋਤ ਸਿੰਘ ਕਲੇਰ, ਸ੍ਰ. ਪ੍ਰਦੀਪ ਸਿੰਘ ਭਾਰਜ, ਸ੍ਰ. ਅਰਜਨ ਸਿੰਘ ਸ਼ੇਰਗਿਲ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਬਲਵਿੰਦਰ ਸਿੰਘ ਮੋਟੇਮਾਜਰਾ, ਸ੍ਰ. ਕਰਨ ਸਿੰਘ ਬਬਰਾ, ਸ੍ਰ. ਜਸਰਾਜ ਸਿੰਘ ਸੋਨੂੰ, ਸ੍ਰ. ਰਣਜੀਤ ਸਿੰਘ ਮਾਨ, ਸ੍ਰ. ਗੁਰਮੇਲ ਸਿੰਘ ਮੌਜੇਵਾਲ, ਸ੍ਰ. ਬਲਵਿੰਦਰ ਸਿੰਘ ਮੁਲਤਾਨੀ, ਸ੍ਰ. ਬਲਜਿੰਦਰ ਸਿੰਘ ਬੇਦੀ, ਬੀਬੀ ਅਮਨ ਲੂਥਰਾ, ਬੀਬੀ ਜਸਬੀਰ ਕੌਰ ਅਤਲੀ, ਸ੍ਰ. ਹਰਸੰਗਤ ਸਿੰਘ ਸੋਹਾਣਾ, ਸ੍ਰ. ਬਲਵੰਤ ਸਿੰਘ ਪਾਲੀਆ, ਐਸ ਐਸ ਵਾਲੀਆ, ਸ੍ਰ. ਗੁਰਿੰਦਰ ਸਿੰਘ ਸੋਨੀ, ਸ੍ਰ. ਜਗਜੀਤ ਸਿੰਘ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਹਰਜੀਤ ਸਿੰਘ, ਸ੍ਰ. ਹਰਭਜਨ ਸਿੰਘ, ਸ੍ਰ. ਕਰਮਜੀਤ ਸਿੰਘ ਮਾਵੀ, ਸ੍ਰ. ਅਮਰਜੀਤ ਸਿੰਘ ਪਾਹਵਾ, ਸ੍ਰ. ਚੰਨਨ ਸਿੰਘ ਅਤੇ ਸ੍ਰ. ਸੰਨੀ ਕੰਡਾ ਵੀ ਹਾਜਿਰ ਸਨ|

Leave a Reply

Your email address will not be published. Required fields are marked *