ਅਕਾਲੀ ਦਲ ਵੱਲੋਂ ਪੋਲ ਖੋਲ ਰੈਲੀਆਂ ਸ਼ੁਰੂ

ਅਕਾਲੀ ਦਲ ਵੱਲੋਂ ਪੋਲ ਖੋਲ ਰੈਲੀਆਂ ਸ਼ੁਰੂ
ਕਾਂਗਰਸ ਸਰਕਾਰ ਵਾਇਦਿਆਂ ਤੋਂ ਭੱਜੀ : ਸੁਖਬੀਰ ਬਾਦਲ
ਚੰਡੀਗੜ੍ਹ, 7 ਫਰਵਰੀ (ਸ.ਬ.) ਅਕਾਲੀ ਦਲ ਵਲੋਂ ਕਿਸਾਨ ਕਰਜ਼ਾ ਮੁਆਫੀ ਤੇ ਕਾਂਗਰਸ ਖਿਲਾਫ ਫਾਜ਼ਿਲਕਾ ਤੋਂ ‘ਪੋਲ ਖੋਲ੍ਹ ਰੈਲੀ’ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ| ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਲੰਬੇ ਹੱਥੀਂ ਲੈਂਦਿਆਂ ਵੱਡੇ ਸ਼ਬਦੀ ਹਮਲੇ ਕੀਤੇ ਹਨ| ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਤਾਂ ਲੈ ਲਈ ਫਿਰ ਉਹ ਵਾਅਦੇ ਪੂਰੇ ਤਾਂ ਕੀ ਕਰਨੇ ਸੀ ਸਗੋਂ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਾਂ ਕੈਪਟਨ ਨੇ ਕਿਹਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ ਭਾਵੇਂ ਉਹ ਸਰਕਾਰੀ ਬੈਂਕ ਦਾ ਹੋਵੇ ਜਾਂ ਕੋਆਪਰੇਟਿਵ ਜਾਂ ਹੋਰ ਪਰ ਹੁਣ ਸਿਰਫ ਕੋਆਪਰੇਟਿਵ ਬੈਂਕ ਦਾ ਹੀ ਕਰਜ਼ਾ ਮੁਆਫ ਕੀਤਾ ਗਿਆ ਹੈ ਉਹ ਵੀ ਸਿਰਫ ਨਾ ਮਾਤਰ| ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਵਲੋਂ ਪਿੰਡਾਂ ਨੂੰ ਜਾਰੀ ਕੀਤੀਆਂ ਗ੍ਰਾਂਟਾਂ ਵੀ ਕਾਂਗਰਸ ਨੇ ਵਾਪਸ ਲੈ ਲਈਆਂ|
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੁਲੀਸ ਦੀ ਮਿਲੀ ਭੁਗਤ ਨਾਲ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਵਾਏ ਹਨ| ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਗੁੰਡੀਗਰਦੀ ਵਧੀ ਹੈ ਤਾਂ ਇਸ ਦਾ ਕਾਰਨ ਸੁਨੀਲ ਜਾਖੜ ਹੀ ਹੈ|
ਸਿੱਖ ਕਤਲੇਆਮ ਬਾਰੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਟਾਈਟਲਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਹ ਕਤਲੇਆਮ ਗਾਂਧੀ ਪਰਿਵਾਰ ਦੀ ਸ਼ਹਿ ਤੇ ਹੋਇਆ ਸੀ| ਟਾਈਟਲਰ ਆਪ ਇਕ ਵੀਡੀਓ ਵਿਚ ਕਹਿ ਰਿਹਾ ਹੈ ਕਿ ਉਸ ਨੇ 100 ਤੋਂ ਵੱਧ ਸਿੱਖਾਂ ਦਾ ਕਤਲ ਕਰ ਦਿੱਤਾ ਅਤੇ ਉਸ ਨਾਲ ਰਾਜੀਵ ਗਾਂਧੀ ਗੱਡੀ ਵਿਚ ਮੌਜੂਦ ਸੀ|

Leave a Reply

Your email address will not be published. Required fields are marked *