ਅਕਾਲੀ-ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤੀ ਰਾਜੌਰੀ ਸੀਟ

ਨਵੀਂ ਦਿੱਲੀ, 13 ਅਪ੍ਰੈਲ (ਸ.ਬ.) ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੇ ਅਕਾਲੀ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਹਾਸਲ ਕਰ ਲਈ ਹੈ| ਉਨ੍ਹਾਂ ਨੂੰ ਕੁੱਲ 39476 ਵੋਟਾਂ ਪ੍ਰਾਪਤ ਹੋਈਆਂ ਹਨ| ਜਦੋਂ ਕਿ ਇੱਥੇ ਆਮ ਆਦਮੀ ਪਾਰਟੀ ਦੀ ਹਾਲਤ ਬਹੁਤ ਖਰਾਬ ਰਹੀ| ‘ਆਪ’ ਉਮੀਦਵਾਰ ਹਰਜੀਤ ਸਿੰਘ ਸਿਰਫ 9855 ਵੋਟਾਂ ਹੀ ਹਾਸਲ ਕਰ ਸਕੇ ਅਤੇ ਉਹ ਤੀਜੇ ਨੰਬਰ ਤੇ ਖਿਸਕ ਗਏ| ਉੱਥੇ ਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਮੀਨਾਕਸ਼ੀ ਚੰਦੇਲਾ ਦੂਜੇ ਨੰਬਰ ਤੇ ਰਹੀ ਉਨ੍ਹਾਂ ਨੂੰ ਕੁੱਲ 25147 ਵੋਟਾਂ ਪ੍ਰਾਪਤ ਹੋਈਆਂ|
ਜ਼ਿਕਰਯੋਗ ਹੈ ਕਿ ਇਸ ਸੀਟ ਤੇ 9 ਅਪ੍ਰੈਲ 2017 ਨੂੰ ਉਪ-ਚੋਣ ਹੋਈ ਸੀ ਅਤੇ ਕੁੱਲ 168026 ਵੋਟਾਂ ਪਈਆਂ ਸਨ| ਜਿਸ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ| ਜਿਕਰਯੋਗ ਹੈ ਕਿ ਰਾਜੌਰੀ ਗਾਰਡਨ ਸੀਟ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਦੇ ਜਰਨੈਲ ਸਿੰਘ ਨੇ ਜਿੱਤੀ ਸੀ| ਉਨ੍ਹਾਂ ਨੇ ਉਦੋਂ ਕੁੱਲ 54916 ਵੋਟਾਂ ਹਾਸਲ ਕੀਤੀਆਂ ਸਨ, ਜਦੋਂਕਿ ਮਨਜਿੰਦਰ ਸਿੰਘ ਸਿਰਸਾ ਨੂੰ 44880 ਅਤੇ ਮੀਨਾਕਸ਼ੀ ਚੰਦੇਲਾ ਨੂੰ 14167 ਵੋਟਾਂ ਮਿਲੀਆਂ ਸਨ| ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਲਈ ਜਰਨੈਲ ਸਿੰਘ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ| ਜਿਸ ਦੇ ਸੰਦਰਭ ਵਿੱਚ ਇਸ ਸੀਟ ਤੇ 9 ਅਪ੍ਰੈਲ 2017 ਨੂੰ ਮੁੜ ਚੋਣ ਕਰਾਈ ਗਈ|

Leave a Reply

Your email address will not be published. Required fields are marked *