ਅਕਾਲੀ-ਭਾਜਪਾ ਵੱਲੋਂ ਕੀਤੇ ਵਿਕਾਸ ਦੇ ਦਮ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਲੜਾਂਗੇ : ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ

ਐਸ.ਏ.ਐਸ. ਨਗਰ, 3 ਸਤੰਬਰ (ਸ.ਬ.) ਹਾਲ ਹੀ ਵਿੱਚ ਐਲਾਨ ਕੀਤੀਆਂ ਜਾ ਚੁੱਕੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ| ਉਮੀਦਵਾਰਾਂ ਦਾ ਐਲਾਨ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 69 ਸਥਿਤ ਦਫ਼ਤਰ ਵਿਖੇ ਕੀਤਾ ਗਿਆ|
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਭਰ੍ਹਵੀਂ ਮੀਟਿੰਗ ਵਿੱਚ ਉਮੀਦਵਾਰਾਂ ਦਾ ਐਲਾਨ ਕਰਦਿਆਂ ਕੈਪਟਨ ਸਿੱਧੂ ਨੇ ਕਿਹਾ ਕਿ ਇਹ ਚੋਣਾਂ ਅਕਾਲੀ-ਭਾਜਪਾ ਗਠਜੋੜ ਦੀ ਪਿਛਲੀ ਸਰਕਾਰ ਵੱਲੋਂ ਪੰਜਾਬ ਵਿਚ ਕੀਤੇ ਗਏ ਰਿਕਾਰਡ ਤੋੜ ਵਿਕਾਸ ਦੇ ਦਮ ਤੇ ਲੜੀਆਂ ਜਾਣਗੀਆਂ ਅਤੇ ਅਕਾਲੀ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਨਗੇ| ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ (ਮੁਹਾਲੀ) ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਐਮ.ਡੀ. ਲੇਬਰਫੈਡ ਪਰਮਿੰਦਰ ਸਿੰਘ ਸੋਹਾਣਾ, ਗੁਰਮੀਤ ਸਿੰਘ ਬਾਕਰਪੁਰ, ਜਥੇਦਾਰ ਸੁਰਿੰਦਰ ਸਿੰਘ ਕਲੇਰ ਦੀ ਹਾਜ਼ਰੀ ਵਿਚ ਅਕਾਲੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ|
ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮਨੌਲੀ ਜ਼ੋਨ ਤੋਂ ਹਰਮਿੰਦਰ ਸਿੰਘ ਪੱਤੋਂ, ਬਲੌਂਗੀ ਜ਼ੋਨ ਤੋਂ ਰਵਿੰਦਰ ਕੌਰ ਬਲੌਂਗੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ| ਬਲਾਕ ਸੰਮਤੀ ਚੋਣਾਂ ਲਈ ਮੌਲੀ ਬੈਦਵਾਨ ਤੋਂ ਅਵਤਾਰ ਸਿੰਘ ਮੌਲ਼ੀ, ਪੱਤੋਂ ਜ਼ੋਨ ਤੋਂ ਪਰਮਜੀਤ ਕੌਰ ਬੜੀ, ਚੱਪੜਚਿੜੀ ਤੋਂ ਬਲਜੀਤ ਸਿੰਘ, ਬੜਮਾਜਰਾ ਤੋਂ ਊਸ਼ਾ ਰਾਣੀ, ਬਾਕਰਪੁਰ ਜ਼ੋਨ ਤੋਂ ਦਰਸ਼ਨੀ ਕੌਰ, ਬਲਾਕ ਸੰਮਤੀ ਲਖਨੌਰ ਤੋਂ ਹਰਪ੍ਰੀਤ ਕੌਰ ਲਾਂਡਰਾਂ, ਦਾਊਂ ਤੋਂ ਗੁਰਦਾਸ ਸਿੰਘ ਦਾਊਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ|
ਇਸ ਮੌਕੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਹਲਕਾ ਇੰਚਾਰਜ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿਚ ਕੀਤੇ ਕੰਮਾਂ ਬਾਰੇ ਦੱਸਿਆ ਜਾਵੇਗਾ ਅਤੇ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਬਾਰੇ ਵੀ ਦੱਸ ਕੇ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੇ ਯਤਨ ਕੀਤੇ ਜਾਣਗੇ|
ਇਸ ਮੌਕੇ ਅਮਨਦੀਪ ਸਿੰਘ ਅਬਿਆਣਾ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਅਵਤਾਰ ਸਿੰਘ ਦਾਊਂ, ਪ੍ਰਭਜੋਤ ਸਿੰਘ ਕਲੇਰ, ਬਲਵਿੰਦਰ ਸਿੰਘ ਲਖਨੌਰ, ਬਲਜੀਤ ਸਿੰਘ ਜਗਤਪੁਰਾ, ਹਰਮਿੰਦਰ ਸਿੰਘ ਪੱਤੋਂ, ਨੰਬਰਦਾਰ ਨਛੱਤਰ ਸਿੰਘ ਬਾਕਰਪੁਰ, ਪ੍ਰੇਮ ਸਿੰਘ ਝਿਊਰਹੇੜੀ, ਬਲਵਿੰਦਰ ਸਿੰਘ ਮੋਟੇਮਾਜਰਾ, ਅਮਰਜੀਤ ਸਿੰਘ ਰਾਏਪੁਰ, ਡਾ. ਮੇਹਰ ਸਿੰਘ, ਹਰਜਿੰਦਰ ਸਿੰਘ ਬਲੌਂਗੀ, ਕਰਮਜੀਤ ਸਿੰਘ ਬੜੀ, ਸੋਮ ਪ੍ਰਕਾਸ਼, ਸਾਬਕਾ ਸਰਪੰਚ, ਜਤਿੰਦਰ ਸਿੰਘ ਬੱਲੋਮਾਜਰਾ, ਗੁਰਸੇਵਕ ਸਿੰਘ ਬੜੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *