ਅਕਾਲੀ ਭਾਜਪਾ ਸਰਕਾਰ ਵਲੋਂ ਤਿੰਨ ਸਾਲ ਪਹਿਲਾਂ ਬਲਾਕ ਸੰਮਤੀ ਚੇਅਰਮੈਨਾਂ ਦੀ ਚੋਣ ਮੌਕੇ ਕੀਤੀ ਗਈ ਸੀ ਨੋਟਿਫਿਕੇਸ਼ਨ ਦੀ ਉਲੰਘਣਾ? ਜਿੰਮੇਵਾਰ ਅਧਿਕਾਰੀ ਖਿਲਾਫ ਕਾਰਵਾਈ ਹੋਵੇ: ਬਲਵਿੰਦਰ ਕੁੰਭੜਾ

ਐਸ. ਏ. ਐਸ. ਨਗਰ, 28 ਫਰਵਰੀ (ਸ.ਬ.) ਤਿੰਨ ਸਾਲ ਪਹਿਲਾਂ ਹੋਈਆਂ ਬਲਾਕ ਸੰਮਤੀ ਖਰੜ ਅਤੇ ਮਾਜਰੀ ਦੇ ਚੇਅਰਮੈਨ ਅਤੇ ਮੀਤ ਚੇਅਰਮੈਨ ਦੀ ਚੋਣ ਦੌਰਾਨ ਸੰਬੰਧਿਤ ਅਧਿਕਾਰੀਆਂ ਵਲੋਂ ਕਥਿਤ ਤੌਰ ਤੇ ਸਰਕਾਰ ਵਲੋਂ ਜਾਰੀ ਨੋਟਿਫਿਕੇਸ਼ਨ ਦੀ ਉਲੰਘਣਾ ਕਰਕੇ ਮਨਮਰਜੀ ਦੇ ਅਹੁਦੇਦਾਰ ਨਿਯੁਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸੰਬੰਧੀ ਡੈਮੋਕ੍ਰੇਟਿਕ ਸਵਰਾਜ ਪਾਰਟੀ ਵਲੋਂ ਮੁਹਾਲੀ ਵਿਧਾਨ ਸਭਾ ਹਲਕੇ ਦੀ ਚੋਣ ਲੜਣ ਵਾਲੇ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਨੇ ਇਸ ਸੰਬੰਧੀ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰ. ਕੁੰਭੜਾ ਨੇ ਦੱਸਿਆ  ਕਿ  ਸਾਲ 2013 ਵਿੱਚ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਪੰਜਾਬ ਵਿੱਚ ਜਿਲ੍ਹਾ ਪ੍ਰੀਸਦਾਂ ਅਤੇ ਬਲਾਕ ਸੰਮਤੀਆਂ ਦੀ ਚੋਣ ਕਰਵਾਈ ਰੱਖੀ ਸੀ| ਉਹਨਾਂ ਦੱਸਿਆ ਕਿ ਸਰਕਾਰ ਵਲੋਂ ਬਲਾਕ ਸੰਮਤੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕਰਨ ਲਈ 17 ਮਈ 2013 ਨੂੰ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਗਿਆ ਸੀ ਜਿਸ ਵਿੱਚ ਜਿਲ੍ਹਾ ਮੁਹਾਲੀ ਵਿੱਚ ਪੈਂਦੀਆਂ ਤਿੰਨ ਬਲਾਕ ਸੰਮਤੀਆਂ ਡੇਰਾਬਸੀ, ਖਰੜ ਅਤੇ ਮਾਜਰੀ ਦੇ ਚੇਅਰਮੈਨ ਅਤੇ ਵਾਈਸ  ਚੇਅਰਮੈਨ ਦੀ ਚੋਣ ਲਈ ਰਾਖਵਾਂਕਰਨ ਜਾਰੀ ਕੀਤਾ ਗਿਆ ਸੀ| ਉਹਨਾਂ ਕਿਹਾ ਕਿ ਸਰਕਾਰ ਦੇ ਨੋਟਿਫਿਕੇਸ਼ਨ ਅਨੁਸਾਰ ਖਰੜ ਬਲਾਕ ਸੰਮਤੀ ਦੇ           ਚੇਅਰਮੈਨ ਦੇ ਅਹੁਦੇ ਲਈ ਪਛੜੀਅ ਸ਼੍ਰੇਣੀਆਂ (ਐਸ.ਸੀ) ਉਮੀਦਵਾਰ ਦੀ ਚੋਣ ਕੀਤੀ ਜਾਣੀ ਸੀ ਪਰੰਤੂ            ਨੋਟਿਫਿਕੇਸ਼ਨ ਦੇ ਨਿਯਮਾਂ ਨੂੰ ਅਣਦੇਖਿਆ ਕਰਕੇ ਇਥੇ ਦੀ ਸੀਟ ਤੇ ਜਨਰਲ ਵਰਗ ਤੋਂ ਆਉਦੇ ਸ੍ਰ. ਰੇਸ਼ਮ ਸਿੰਘ           ਬੈਰੋਪੁਰ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਜਦੋਂਕਿ ਬਲਾਕ ਸੰਮਤੀ ਦੇ ਚੁਣੇ ਹੋਏ ਕੁਲ 25 ਮੈਂਬਰਾਂ ਵਿੱਚੋਂ 7 ਪਛੜੀਆਂ ਜਾਤੀਆਂ ਨਾਲ ਸੰਬੰਧਿਤ ਸਨ ਪਰੰਤੂ ਇਸਦੇ ਬਾਵਜੂਦ ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਦਖਲਅੰਦਾਜੀ ਕਾਰਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸ੍ਰ. ਕੁੰਭੜਾ ਨੇ ਕਿਹਾ ਕਿ ਮਾਮਲਾ ਇਥੇ ਹੀ ਨਹੀਂ ਰੁਕਿਆ| ਬਲਕਿ ਬਲਾਕ ਸੰਮਤੀ ਮਾਜਰੀ ਦੇ ਵਾਈਸ ਚੇਅਰਮੈਨ ਦੀ ਸੀਟ ਮਹਿਲਾ ਉਮੀਦਵਾਰ ਵਾਸਤੇ ਰਾਖਵੀਂ ਸੀ ਪਰੰਤੂ ਸਿਆਸੀ ਦਖਲਅੰਦਾਜੀ ਕਾਰਨ ਅਧਿਕਾਰੀਆਂ ਵੱਲੋਂ ਧੱਕੇਸ਼ਾਹੀ ਨਾਲ ਕੰਮ ਲੈਂਦਿਆਂ ਸ੍ਰ. ਮਨਦੀਪ ਸਿੰਘ ਨੂੰ ਵਾਈਸ                   ਚੇਅਰਮੈਨ ਨਿਯੁਕਤ ਕਰ ਦਿਤਾ ਗਿਆ|
ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿੱਚ ਜਿਥੇ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਥੇ ਸਰਕਾਰੀ               ਨੋਟਿਫਿਕੇਸ਼ਨ ਦੀ ਉਲੰਘਣਾ ਕਰਕੇ ਨਿਯੁਕਤ ਕੀਤੇ ਗਏ ਖਰੜ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਮਾਜਰੀ ਬਲਾਕ ਦੇ ਵਾਈਸ ਚੇਅਰਮੈਨ ਨੂੰ ਤੁਰੰਤ ਫਾਰਗ ਕੀਤਾ ਜਾਣਾ ਚਾਹੀਦਾ ਹੈ|
ਇਸ ਸੰਬਧੀ ਸੰਪਰਕ ਕਰਨ ਤੇ  ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਇਸ ਤਰੀਕੇ ਨਾਲ ਸਰਕਾਰ ਦੀ           ਨੋਟਿਫਿਕੇਸ਼ਨ ਦੀ ਉਲੰਘਣਾ ਕਰਕੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਨਿਯੁਕਤੀ ਹੋਈ ਹੈ ਤਾਂ ਇਹ ਗਲਤ ਹੈ| ਉਹਨਾਂ ਕਿਹਾ ਕਿ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਵਾਉਣ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੀ ਹੁੰਦੀ ਹੈ ਅਤੇ ਇਸ ਸੰਬੰਧੀ ਜਿਲ੍ਹੇ ਦੇ ਏ. ਡੀ.ਸੀ ਵਿਕਾਸ ਦੀ ਅਗਵਾਈ ਵਿੱਚ ਇਹ ਕਾਰਵਾਈ ਮੁਕੰਮਲ ਕੀਤੀ ਜਾਂਦੀ                ਹੈ|
ਇਸ ਸੰਬੰਧੀ ਜਿਲ੍ਹਾ ਮੁਹਾਲੀ ਦੇ            ਏ. ਡੀ. ਸੀ (ਵਿਕਾਸ) ਸ੍ਰੀ ਸਤੀਸ਼ ਚੰਦਰ ਵਸ਼ਿਸ਼ਟ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਨਾਲ ਸੰਪਰਕ ਕਾਇਮ ਨਹੀਂ ਹੋ ਪਾਇਆ|

Leave a Reply

Your email address will not be published. Required fields are marked *