ਅਕਾਲੀ-ਭਾਜਪਾ ਸਰਕਾਰ ਹੁਣ ਕੁੱਝ ਦਿਨਾਂ ਦੀ ਪ੍ਰਾਹੁਣੀ: ਸਿੱਧੂ

ਐਸ ਏ ਐਸ ਨਗਰ, 17 ਦਸੰਬਰ (ਸ.ਬ.) ਅਕਾਲੀ-ਭਾਜਪਾ ਸਰਕਾਰ ਦੇ ਜੰਗਲ ਰਾਜ ਦੇ ਹੁਣ ਸਿਰਫ ਗਿਣਵੇਂ ਦਿਨ ਰਹਿ ਗਏ ਤੇ ਇਸ ਤੋਂ ਸੂਬੇ ਦੇ ਲੋਕ ਇਸ ਤੋਂ ਨਿਜ਼ਾਤ ਪਾਉਣ ਲਈ ਕਾਹਲੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਦੇ ਸੈਕਟਰ 69 ਵਿਖੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਤੇ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ| ਉਨ੍ਹਾਂ ਕਿਹਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਦੀ ਹਾਲਤ ਨੂੰ ਡਾਵਾਂਡੋਲ ਕਰਕੇ ਰੱਖ ਦਿੱਤਾ ਤੇ ਸੂਬਾ ਹਰ ਪੱਖੋਂ ਪਛੜ ਕੇ ਰਹਿ ਗਿਆ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿੱਚ ਚੋਣਾਂ ਜਿੱਤਣ ਮਗਰੋਂ ਸੂਬੇ ਦੇ ਲੋਕਾਂ ਨੂੰ ਸਾਫ-ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਮੁਹੱਈਆ ਕਰਵਾਇਆ   ਜਾਵੇਗਾ| ਸੈਕਟਰ 69 ਦੇ ਨਿਵਾਸੀਆਂ ਵੱਲੋਂ ਵਿਧਾਇਕ ਸ੍ਰੀ ਸਿੱਧੂ ਨੂੰ ਭਰੋਸਾ ਦਿਵਾਇਆ  ਗਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਇੱਥੋਂ ਵੱਡੀ ਲੀਡ ਦਿਵਾਉਣਗੇ| ਇਸ ਮੀਟਿੰਗ  ਨੂੰ ਨੌਜਵਾਨ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਬਨੀ ਅਤੇ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਵੱਲੋਂ ਵੀ ਸੰਬੋਧਨ ਕੀਤਾ ਗਿਆ| ਕਾਂਗਰਸ ਦੇ ਸੁਬਾਈ ਸਕੱਤਰ ਐਮ.ਡੀ.ਐਸ. ਸੋਢੀ, ਚੌਧਰੀ ਹਰੀਪਾਲ ਚੋਲ੍ਹਟਾ ਕਲਾਂ, ਮੀਤ ਪ੍ਰਧਾਨ ਗੁਰਚਰਨ ਸਿੰਘ ਭਮਰਾ, ਕਮਲਪ੍ਰੀਤ ਸਿੰਘ ਬਨੀ, ਪ੍ਰਿੰਸੀਪਲ ਗੁਰਮੁੱਖ ਸਿੰਘ, ਠੇਕੇਦਾਰ ਕਰਨੈਲ ਸਿੰਘ, ਜੋਗਿੰਦਰ ਸਿੰਘ ਸਿੱਧੂ, ਹਰਬੰਤ ਸਿੰਘ ਬੱਲ, ਰਾਜਵੀਰ ਸਿੰਘ, ਸੁਰਜੀਤ ਸਿੰਘ ਸੇਖੋ, ਮੇਜਰ ਸਿੰਘ, ਦੀਨਾ ਨਾਥ, ਕ੍ਰਿਸ਼ਨਾ ਮਿੱਤੂ, ਬਾਵਾ ਸਿੰਘ,  ਰਜਿੰਦਰ ਸਿੰਘ ਧਰਮਗੜ੍ਹ, ਬਲਵਿੰਦਰ ਸਿੰਘ ਕੁੰਭੜਾ, ਨਰੇਸ਼ ਕੁਮਾਰ ਕੁੰਭੜਾ, ਰਜੇਸ਼ ਕੁਮਾਰ, ਬੀਰਬਲ ਸ਼ਰਮਾ, ਕੇਵਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਕਟਰ ਨਿਵਾਸੀ ਮੌਜੂਦ ਸਨ |

Leave a Reply

Your email address will not be published. Required fields are marked *