ਅਕਾਲੀ ਵਰਕਰਾਂ ਦੇ ਮਾਣ ਸਨਮਾਨ ਲਈ ਹਮੇਸ਼ਾ ਵਚਨਬੱਧ ਹੈ ਸ਼੍ਰੋਮਣੀ ਅਕਾਲੀ ਦਲ: ਕੈਪਟਨ ਸਿੱਧੂ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਆਉਂਦੀਆਂ ਪੰਚਾਇਤੀ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ਤਜਿੰਦਰ ਪਾਲ ਸਿੱਧੂ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਅਕਾਲੀ ਦਲ ਦੇ ਸਰਗਰਮ ਵਰਕਰਾਂ ਅਤੇ ਆਗੂਆਂ ਨੇ ਹਿੱਸਾ ਲਿਆ| ਕੈਪਟਨ ਸਿੱਧੂ ਨੇ ਇਸ ਮੌਕੇ ਕਿਹਾ ਕਿ ਪਾਰਟੀ ਇਹਨਾਂ ਚੋਣਾਂ ਲਈ ਤਿਆਰ ਹੈ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਉਹ ਵਰਕਰਾਂ ਨਾਲ ਖੜੇ ਹਨ ਉਹਨਾਂ ਕਿਹਾ ਕਿ ਧੱਕੇਸ਼ਾਹੀ ਦਾ ਡੱਟ ਕੇ ਜਵਾਬ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ
ਉਹ ਅਕਾਲੀ ਵਰਕਰਾਂ ਦੇ ਨਾਲ ਹਰ ਤਰ੍ਹਾਂ ਖੜ੍ਹੇ ਹਨ| ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਅਬਿਆਣਾ, ਪ੍ਰਭਜੋਤ ਸਿੰਘ ਕਲੇਰ, ਹਰਮਿੰਦਰ ਸਿੰਘ ਪੱਤੋ, ਅਵਤਾਰ ਸਿੰਘ ਦਾਉਂ, ਬਲਵਿੰਦਰ ਸਿੰਘ ਲਖਨੌਰ, ਬਲਜੀਤ ਸਿੰਘ ਜਗਤਪੁਰਾ, ਸਰਦਾਰਾ ਸਿੰਘ ਝੁਜਾਰ ਨਗਰ, ਤਜਿੰਦਰ ਸਿੰਘ ਫੇਜ਼-6, ਕਾਕਾ ਸਿੰਘ ਗੀਗੇ ਮਾਜਰਾ ਅਤੇ ਹਰਵਿੰਦਰ ਸਿੰਘ ਪ੍ਰੀਤ ਹਾਜ਼ਰ ਸਨ|

Leave a Reply

Your email address will not be published. Required fields are marked *