ਅਕਾਲੀ ਸਰਕਾਰ ਸਮੇਂ ਹੀ ਮਿਲਿਆ ਪਛੜੀਆਂ ਸ੍ਰੇਣੀਆਂ ਨੂੰ ਮਾਣ : ਗਾਬੜੀਆ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਪੰਜਾਬ ਵਿਚ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਆਈ ਹੈ, ਉਦੋਂ ਹੀ ਪਛੜੀਆਂ ਸ਼੍ਰੇਣੀਆਂ ਨੂੰ ਸਰਕਾਰੇ ਦਰਬਾਰੇ ਮਾਣ ਸਨਮਾਣ ਮਿਲਿਆ ਹੈ| ਇਹ ਗੱਲ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਅਤੇ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਚੇਅਰਮੈਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਰਾਮਗੜੀਆ ਭਵਨ ਫੇਜ਼ 3ਬੀ 1 ਵਿਖੇ ਅਕਾਲੀ ਦਲ ਬੀ ਸੀ ਵਿੰਗ ਦੀ ਮੀਟਿੰਗ ਵਿੱਚ ਮੁੱਖ ਮਹਿਮਾਣ ਵਜੋਂ ਸੰਬੋਧਨ ਕਰਦਿਆ ਆਖੀ| ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਤਾਂ ਪਛੜੀਆਂ ਸ਼੍ਰੇਣੀਆਂ ਦੀ ਕਿਸੇ ਨੇ ਵੀ ਬਾਂਹ ਨਹੀਂ ਫੜੀ ਪਰ ਜਦੋਂ ਵੀ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਹੈ ਤਾਂ ਅਕਾਲੀ ਦਲ ਦੀ ਸਰਕਾਰ ਵਲੋ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਯੋਗ ਉਪਰਾਲੇ ਕੀਤੇ ਗਏ ਹਨ| ਉਹਨਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੀ ਪੰਜਾਬ ਵਿੱਚ ਵੱਖਰੇ ਪਛੜੀ ਸ਼੍ਰੇਣੀ ਭਲਾਈ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ|
ਅਕਾਲੀ ਦਲ ਬੀ ਸੀ ਵਿੰਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਦੇ ਹਲਕਾ ਮੁਹਾਲੀ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਮਜਬੂਤੀ ਵਿੱਚ ਬੀ ਸੀ ਵਿੰਗ ਦਾ ਵੱਡਾ ਯੋਗਦਾਨ ਹੈ ਅਤੇ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਵਿੱਚ ਬੀ ਸੀ ਵਿੰਗ ਅਹਿਮ ਰੋਲ ਅਦਾ ਕਰਦਾ ਹੈ| ਮੀਟਿੰਗ ਵਿੱਚ ਆਏ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਸ੍ਰ. ਗੁਰਮੁੱਖ ਸਿੰਘ ਸੋਹਲ (ਪ੍ਰਧਾਨ, ਅਕਾਲੀ ਦਲ ਬੀ ਸੀ ਵਿੰਗ ਜਿਲ੍ਹਾ ਸ਼ਹਿਰੀ) ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਸਾਰੀਆਂ ਧੱਕੇਸ਼ਾਹੀਆਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ|
ਲੋਕਸਭਾ ਚੋਣਾਂ ਦੀਆਂ ਤਿਆਰੀਆਂ ਲਈ ਕੀਤੀ ਗਈ ਇਸ ਮੀਟਿੰਗ ਨੂੰ ਡੇਰਾਬਸੀ ਦੇ ਵਿਧਾਇਕ ਅਤੇ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ, ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨਜਥੇਦਾਰ ਬਲਜੀਤ ਸਿੰਘ ਕੁੰਭੜਾ ਅਤੇ ਸਕੱਤਰ ਜਨਰਲ ਸ੍ਰ. ਕਮਲਜੀਤ ਸਿੰਘ ਰੂਬੀ, ਲੋਕ ਸਭਾ ਮਂੈਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ, ਜਿਲ੍ਹਾ ਇਸਤਰੀ ਦਲ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਜਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਭਾਜਪਾ ਦੇ ਕੌਂਸਲਰ ਸ੍ਰੀ ਅਰੁਣ ਸ਼ਰਮਾ, ਕੌਂਸਲਰ ਆਰ ਪੀ ਸ਼ਰਮਾ, ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਜੱਥੇਦਾਰ ਕਰਤਾਰ ਸਿੰਘ ਤਸਿੰਬਲੀ ਨੇ ਵੀ ਸੰਬੋਧਨ ਕੀਤਾ| ਉਕਤ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ ਹਨ ਅਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕ ਹੁਣ ਅਕਾਲੀ ਦਲ ਨਾਲ ਜੁੜ ਰਹੇ ਹਨ| ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਯੂਥ ਵਿੰਗ ਅਤੇ ਬੀ ਸੀ ਵਿੰਗ ਵਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ|
ਇਸ ਮੌਕੇ ਸ੍ਰ. ਗਾਬੜੀਆਂ ਦੇ ਪੁੱਤਰ ਰਖਵਿੰਦਰ ਸਿੰਘ ਗਾਬੜੀਆ, ਜਸਵੀਰ ਕੌਰ ਅਤਲੀ, ਰਜਨੀ ਗੋਇਲ, ਸੁਰਿੰਦਰ ਸਿੰਘ ਰੋਡਾ, ਪਰਵਿੰਦਰ ਸਿੰਘ ਤਸਿੰਬਲੀ ਸਾਰੇ ਕਂੌਸਲਰ, ਸ੍ਰ. ਮਨਜੀਤ ਸਿੰਘ ਮਾਨ, ਹਰਪਾਲ ਸਿੰਘ ਸਰਾਓਂ, ਹਰਵਿੰਦਰ ਸਿੰਘ ਸੈਣੀ, ਸੂਰਤ ਸਿੰਘ ਕਲਸੀ, ਬਲਬੀਰ ਸਿੰਘ ਭੰਵਰਾ, ਬਲਵਿੰਦਰ ਸਿੰਘ ਮੁਲਤਾਨੀ, ਲਖਮੀਰ ਸਿੰਘ, ਨਰਿੰਦਰ ਸਿੰਘ ਕਲਸੀ, ਪ੍ਰਤਾਪ ਸਿੰਘ ਭੰਵਰਾ, ਜਸਪਾਲ ਸਿੰਘ ਮਟੌਰ, ਬੀਬੀ ਮਨਮੋਹਨ ਕੌਰ, ਅਮਨਦੀਪ ਸਿੰਘ ਆਬਿਆਨਾ, ਬੀ ਸੀ ਵਿੰਗ ਦੇ ਆਗੂ ਪ੍ਰੀਤਮ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ ਚੇਚੀ, ਅਮਰੀਕ ਸਿੰਘ, ਗੁਰਪਾਲ ਸਿੰਘ ਮੋਟੇਮਾਜਰਾ (ਸਾਰੇ ਸਰਕਲ ਪ੍ਰਧਾਨ), ਪਰਵਿੰਦਰ ਸਿੰਘ ਬੰਟੀ, ਜਤਿੰਦਰ ਸਿੰਘ ਬੱਬੂ, ਸਤਨਾਮ ਸਿੰਘ ਮਲਹੋਤਰਾ, ਦਲਜੀਤ ਸਿੰਘ ਰਾਜੂ, ਜਸਵੰਤ ਸਿੰਘ, ਕੁਲਦੀਪ ਸਿੰਘ, ਸੁਰਮੁਖ ਸਿੰਘ ਸੈਣੀ, ਬਲਦੇਵ ਸਿੰਘ, ਕੰਵਰਦੀਪ ਸਿੰਘ ਮਣਕੂ, ਰਣਜੀਤ ਸਿੰਘ, ਅਜੀਤ ਸਿੰਘ, ਕੁਲਦੀਪ ਸਿੰਘ ਸ਼ਾਹੀਮਾਜਰਾ, ਇੰਦਰਪ੍ਰੀਤ ਸਿੰਘ ਸੋਹਲ, ਸਤਪਾਲ ਸਿੰਘ ਸੋਹਲ, ਜੀਵਨ ਸਿੰਘ, ਹਰਬੰਤ ਸਿੰਘ, ਸੁਰਿੰਦਰਪਾਲ ਮਟੌਰ, ਰਵਿੰਦਰ ਸਿੰਘ, ਸੁਰਿੰਦਰ ਸਿੰਘ ਲਖੋਵਾਲ, ਹਰਪਾਲ ਸਿੰਘ ਬਰਾੜ, ਗੁਰਮੀਤ ਸਿੰਘ, ਡਾ. ਮੇਜਰ ਸਿੰਘ, ਜਸਰਾਜ ਸਿੰਘ ਸੋਨੂੰ, ਕੁਲਵਿੰਦਰ ਸਿੰਘ, ਗੁਰਿੰਦਰ ਸਿੰਘ ਸੋਨੀ, ਹਰਚੇਤ ਸਿੰਘ, ਨਾਨਕ ਸਿੰਘ, ਭੁਪਿੰਦਰ ਸਿੰਘ ਕਾਕਾ, ਸੁਰਜਨ ਸਿੰਘ, ਇੰਦਰਪ੍ਰੀਤ ਸਿੰਘ ਸੋਹਲ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਕਲੇਰ, ਅਮਰੀਕ ਸਿੰਘ, ਹਰਪਾਲ ਸਿੰਘ ਫੇਜ਼ 11, ਸੁਖਦੇਵ ਸਿੰਘ ਵਾਲੀਆ, ਗੁਰਮੇਲ ਸਿੰਘ ਮੋਜੇਵਾਲ, ਸਾਧੂ ਸਿੰਘ ਖਲੌੜ, ਬਿਕਰਮਜੀਤ ਸਿੰਘ ਗੀਗੇਮਾਜਰਾ, ਚਰਨਜੀਤ ਸਿੰਘ, ਠੇਕੇਦਾਰ ਸਰਦਾਰਾ ਸਿੰਘ, ਮਨਜੀਤ ਸਿੰਘ ਲੁਬਾਣਾ, ਪ੍ਰੇਮ ਸਿੰਘ ਝਿਊਰਹੇੜੀ, ਬਲਜੀਤ ਸਿੰਘ ਸੇਖੋਂ ਅਤੇ ਹੋਰ ਵੱਡੀ ਗਿਣਤੀ ਬੀ ਸੀ ਵਿੰਗ ਦੇ ਵਰਕਰ ਮੌਜੂਦ ਸਨ|
ਇਸ ਮੌਕੇ ਬੀ ਸੀ ਵਿੰਗ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *