ਅਖਬਾਰਾਂ ਦੀ ਰੱਦੀ ਤੋਂ ਬਣੇ ਲਿਫਾਫੇ ਵੰਡੇ

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਨਗਰ ਨਿਗਮ ਮੁਹਾਲੀ ਵੱਲੋਂ ਇੱਕ ਵਾਰ ਵਰਤੋ ਵਿੱਚ ਆਉਣ ਵਾਲੇ ਪਲਾਸਟਿਕ, ਡਿਸਪੋਜਲ ਅਤੇ ਥਰਮੋਕੋਲ ਦੀ ਵਰਤੋ ਨੂੰ ਰੋਕਣ ਲਈ ਦਫਤਰ ਦੇ ਮੁਲਾਜ਼ਮਾਂ ਵੱਲੋਂ ਸੈਕਟਰ 68 ਦੀ ਮਾਰਕਿਟ ਵਿਚ ਮੌਜੂਦ ਸਬਜੀ ਅਤੇ ਫਲ ਵਿਕਰੇਤਾ ਨੂੰ ਅਖਬਾਰਾਂ ਦੀ ਰੱਦੀ ਤਂੋ ਤਿਆਰ ਕੀਤੇ ਗਏ ਲਿਫਾਫੇ ਵੰਡੇ ਗਏ| ਇਸ ਮੌਕੇ ਉਹਨਾਂ ਨੂੰ ਜਾਗਰੂਕ ਕਰਦੇ ਹੋਏ ਪਲਾਸਟਿਕ ਤਂੋ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਗਿਆ| 
ਇਸ ਮੌਕੇ ਸਵੱਛ ਭਾਰਤ ਮਿਸ਼ਨ ਵੱਲੋਂ ਸੀ. ਐਫ ਨਰਿੰਦਰ ਸਿੰਘ, ਭਵਜੋਤ ਸਿੰਘ, ਇੰਦਰਜੀਤ ਕੌਰ, ਵੰਦਨਾ ਸੁਖੀਜਾ ਹਾਜਰ ਸਨ| 

Leave a Reply

Your email address will not be published. Required fields are marked *