ਅਖਿਲੇਸ਼ ਯਾਦਵ ਅਤੇ ਮਾਇਆਵਤੀ ਕੱਲ੍ਹ ਕਰਨਗੇ ਸਾਂਝੀ ਕਾਨਫਰੰਸ

ਲਖਨਊ, 11 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬੀ. ਐਸ. ਪੀ) ਦੀ ਸੁਪ੍ਰੀਮੋ ਮਾਇਆਵਤੀ ਸ਼ਨੀਵਾਰ (12 ਜਨਵਰੀ) ਨੂੰ ਸਾਂਝੀ ਪ੍ਰੈੱਸ ਕਾਨਫਰੰਸ ਕਰਨਗੇ| ਇਸ ਬਾਰੇ ਜਾਣਕਾਰੀ ਅੱਜ ਸਵੇਰੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਅਤੇ ਸਪਾ ਦੇ ਸਕੱਤਰ ਰਾਜੇਂਦਰ ਚੌਧਰੀ ਨੇ ਇਕ ਸਾਂਝੇ ਬਿਆਨ ਵਿੱਚ ਦਿੱਤੀ ਹੈ| ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਦੋਵੇਂ ਪਾਰਟੀਆਂ ਦੇ ਨੇਤਾ ਇਸ ਪ੍ਰੈੱਸ ਕਾਨਫਰੰਸ ਵਿੱਚ ਮਹਾਂਗਠਜੋੜ ਦੇ ਬਾਰੇ ਰਸਮੀ ਤੌਰ ਤੇ ਐਲਾਨ ਕਰ ਸਕਦੇ ਹਨ| ਇਸ ਤੋਂ ਇਲਾਵਾ ਪੱਤਰਕਾਰਾਂ ਨੂੰ ਇਸ ਸੰਬੰਧੀ ਸ਼ਨੀਵਾਰ ਦੁਪਹਿਰ 12 ਵਜੇ ਹੋਟਲ ਤਾਜ ਵਿੱਚ ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੀ ਮੀਟਿੰਗ ਨੂੰ ਕਵਰ ਕਰਨ ਦਾ ਸੱਦਾ ਦਿੱਤਾ ਗਿਆ ਹੈ| ਖਾਸ ਗੱਲ ਇਹ ਹੈ ਕਿ ਸੱਦਾ ਪੱਤਰ ਤੇ ਸਪਾ ਵੱਲੋਂ ਰਾਜੇਂਦਰ ਚੌਧਰੀ ਅਤੇ ਬਸਪਾ ਵੱਲੋਂ ਸਤੀਸ਼ ਚੰਦਰ ਮਿਸ਼ਰਾ ਦੇ ਸਿਗਨੇਚਰ ਕੀਤੇ ਹੋਏ ਹਨ|

Leave a Reply

Your email address will not be published. Required fields are marked *