ਅਖਿਲ ਭਾਰਤੀ ਵਿਕਾਸ ਪ੍ਰੀਸ਼ਦ ਨੇ ਪੌਦੇ ਲਗਾਏ

ਐਸ.ਏ.ਐਸ.ਨਗਰ, 11 ਅਗਸਤ (ਸ.ਬ.) ਹਾਲ ਵਿੱਚ ਹੀ ਹੋਂਦ ਵਿੱਚ ਆਈ ਅਖਿਲ ਭਾਰਤੀ ਵਿਕਾਸ ਪ੍ਰੀਸ਼ਦ (ਏ.ਬੀ ਵੀ. ਪੀ.) ਦੀ ਮੁਹਾਲੀ ਇਕਾਈ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ 20 ਪੌਦੇ ਲਗਾ ਕੇ ਆਪਣੀਆਂ ਅਗਾਮੀ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ ਹੈ| ਪ੍ਰੀਸ਼ਦ ਦੀ ਮੁਹਾਲੀ ਇਕਾਈ ਦੇ ਸਕੱਤਰ ਰਾਜੂਲ ਪੁਰੇਵਾਲ ਨੇ ਦੱਸਿਆ ਕਿ ਜੱਥੇਬੰਦੀ ਵਲੋਂ ਵਿਦਿਆਰਥੀ ਵਰਗ ਦੀਆਂ ਲੋੜਾਂ ਲਈ ਯਤਨ ਕੀਤੇ ਜਾਣਗੇ| ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਖਾਲਸਾ ਕਾਲਜ ਦੇ ਵਿਦਿਆਰਥੀ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *