ਅਖਿਲ ਭਾਰਤ ਹਿੰਦੂ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਬਣੇ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ

ਐਸ ਏ ਐਸ ਨਗਰ, 22 ਅਗਸਤ (ਸ.ਬ.) ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਨਾਲ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੂੰ ਅਖਿਲ ਭਾਰਤ ਹਿੰਦੂ ਮਹਾਂਸਭਾ ਵੱਲੋਂ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਹੈ| ਵਿਸ਼ਾਲ ਨਈਅਰ ਦੀ ਤਾਜਪੋਸ਼ੀ ਮੁਹਾਲੀ ਵਿਖੇ ਕੀਤੀ ਗਈ|
ਇਸ ਮੌਕੇ ਹਿੰਦੂ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਪੰਡਿਤ ਬਾਬਾ ਨੰਦ ਕਿਸ਼ੋਰ ਮਿਸ਼ਰਾ ਅਤੇ ਰਾਸ਼ਟਰੀ ਕਾਰਜਕਾਰਨੀ ਦੇ ਪ੍ਰਧਾਨ ਸੰਦੀਪ ਕਾਲੀਆ, ਰਾਸ਼ਟਰੀ ਦਫ਼ਤਰ ਮੰਤਰੀ ਵਿਪਨ ਖੁਰਾਣਾ ਅਤੇ ਰਾਸ਼ਟਰੀ ਐਡਵੋਕੇਟ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਵਿਕਰਾਂਤ ਸ਼ਰਮਾ ਹਾਜਿਰ ਸਨ| ਇਸ ਮੌਕੇ ਵਿਸ਼ਾਲ ਨਈਅਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਸਨਮਾਨ ਅਤੇ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਬਾਖੂਬੀ ਨਿਭਾਉਣਗੇ| ਇਸ ਮੌਕੇ ਸ੍ਰੀਮਤੀ ਟੀਨਾ ਨਈਅਰ ਨੂੰ ਪੰਜਾਬ ਪ੍ਰਦੇਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਨਿਸੁਕਤ ਕੀਤਾ ਗਿਆ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਕੇਸ਼ ਗਰਗ, ਪ੍ਰਵੀਨ ਬਹਿਲ, ਗੌਰਵ ਜੈਨ, ਬਾਲ ਕ੍ਰਿਸ਼ਨ ਤਿਵਾੜੀ, ਗੋਪਾਲ ਸ਼ਰਮਾ, ਰਾਜਿੰਦਰ ਬੱਬੀ, ਅਮਿਤ ਗੋਇਲ, ਇੰਦਰ ਬੱਬਰ, ਅਮਿਤ ਵਰਮਾ, ਹਰਮਿੰਦਰ ਸਲੂਜਾ, ਰਾਜੀਵ ਅਗਰਵਾਲ, ਰਾਜਿੰਦਰ ਪਾਲ ਸਿੰਘ ਗੋਰਾ, ਰਾਜਿੰਦਰ ਸਿੰਘ ਰਾਵਤ, ਅਤੁਲ ਜਿੰਦਲ, ਸੁਧੀਰ ਗੋਇਲ, ਹਰੀਸ਼ ਸਿੰਗਲਾ, ਪੁਨੀਤ ਕਨੌਜੀਆ ਵੀ ਹਾਜਿਰ ਸਨ|

Leave a Reply

Your email address will not be published. Required fields are marked *