ਅਗਲੇ ਕੁਝ ਮਹੀਨਿਆਂ ਵਿੱਚ ਚਾਲੂ ਹੋ ਸਕਦੀ ਹੈ ਸਿਟੀ ਬਸ ਸਰਵਿਸ

ਅਗਲੇ ਕੁਝ ਮਹੀਨਿਆਂ ਵਿੱਚ ਚਾਲੂ ਹੋ ਸਕਦੀ ਹੈ ਸਿਟੀ ਬਸ ਸਰਵਿਸ
ਡੀ. ਟੀ. ਉ. ਦਫਤਰ ਨੇ ਰੂਟਾਂ ਦੇ ਸਰਵੇ ਉਪਰੰਤ ਆਰ. ਟੀ. ਏ ਨੂੰ ਭੇਜੀ ਰਿਪੋਰਟ , ਸਟੇਟ ਟ੍ਰਾਂਸਪੋਰਟ ਅਥਾਰਟੀ ਵਲੋਂ ਛੇਤੀ ਜਾਰੀ ਹੋਣਗੇ ਰੂਟ ਪਰਮਿਟ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 28 ਜੂਨ
ਸ਼ਹਿਰ ਵਾਸੀਆਂ ਨੂੰ ਛੇਤੀ ਹੀ ਸਿਟੀ ਬੱਸ ਸਰਵਿਸ ਦੀ ਸਹੂਲੀਅਤ ਮਿਲਣੀ ਆਰੰਭ ਹੋ ਸਕਦੀ ਹੈ ਅਤੇ ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਅਗਲੇ ਇੱਕ ਦੋ ਮਹੀਨਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਸਿਟੀ ਬਸ ਸਰਵਿਸ ਦੀ ਸਹੂਲੀਅਤ ਮਿਲਣੀ ਸ਼ੁਰੂ ਹੋ ਸਕਦੀ ਹੈ| ਇਸ ਸਬੰਧੀ ਰੀਜਨਲ ਟ੍ਰਾਂਸਪਰੋਟ ਅਥਾਰਟੀ ਵਲੋਂ ਡੀ. ਟੀ. ਉ. ਦਫਤਰ ਮੁਹਾਲੀ ਤੋਂ ਪ੍ਰਸਤਾਵਿਤ ਸਿਟੀ ਬਸ ਸਰਵਿਸ ਦੇ ਸਾਰੇ 14 ਰੂਟਾਂ ਦਾ ਸਰਵੇ ਕਰਵਾਇਆ ਜਾ ਚੁੱਕਿਆ ਹੈ ਜਿਸ ਦੀ ਰਿਪੋਰਟ ਡੀ. ਟੀ. ਉ. ਦਫਤਰ ਵਲੋਂ ਆਰ. ਟੀ. ਏ ਦੇ ਸਕੱਤਰ ਨੂੰ ਭੇਜੀ ਜਾ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਟ੍ਰਾਂਸਪੋਰਟ ਵਿਭਾਗਵਲੋਂ ਨਗਰ ਨਿਗਮ ਮੁਹਾਲੀ ਨੂੰ ਸਿਟੀ ਬਸ ਚਲਾਉਣ ਲਈ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ| ਇਸ ਸਬੰਧੀ ਨਗਰ ਨਿਗਮ ਵਲੋਂ ਪਹਿਲਾਂ ਹੀ ਬਜਟ ਵਿੱਚ 1 ਕਰੋੜ ਰੁਪਏ ਦੀ ਰਾਸ਼ੀ ਮੰਜੂਰ ਕੀਤੀ ਜਾ ਚੁੱਕੀ ਹੈ ਅਤੇ ਟ੍ਰਾਂਸਪੋਰਟ ਵਿਭਾਗ ਵਲੋਂ ਪਰਮਿਟ ਜਾਰੀ ਹੋਣ ਤੋਂ ਬਾਅਦ ਇਹ ਬਸ ਸਰਵਿਸ ਚਾਲੂ ਹੋ ਸਕਦੀ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸ਼ਹਿਰ ਵਿੱਚ ਆਪਣੀ ਸਿਟੀ ਬਸ ਸਰਵਿਸ ਚਲਾਉਣ ਦਾ ਪ੍ਰੋਜੈਕਟ ਕਿਸੇ ਨਾ ਕਿਸੇ ਕਾਰਨ ਬਦਲਦਾ ਆ ਰਿਹਾ ਹੈ| ਨਗਰ ਨਿਗਮ ਦੀ ਚੋਣ ਤੋਂ ਪਹਿਲਾਂ (ਜਨਵਰੀ 2014 ਵਿੱਚ) ਨਿਗਮ ਵੱਲੋਂ ਕੇਂਦਰ ਸਰਕਾਰ ਦੀ ਸ਼ਹਿਰੀ ਵਿਕਾਸ ਯੋਜਨਾ ਤਹਿਤ ਮੁਹਾਲੀ, ਜੀਕਰਪੁਰ, ਖਰੜ ਅਤੇ ਕੁਰਾਲੀ ਦੇ ਖੇਤਰ ਵਿੱਚ ਲੋਕਲ ਬਸ ਚਲਾਉਣ ਸੰਬੰਧੀ ਮਤਾ ਪਾਸ ਕੀਤਾ ਸੀ ਪ੍ਰੰਤੂ ਮਈ 2014 ਵਿੱਚ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਇਹ ਸਕੀਮ ਵਿਚਾਲੇ ਹੀ ਰਹਿ ਗਈ|
ਬਾਅਦ ਵਿੱਚ ਨਗਰ ਨਿਗਮ ਦੀ ਚੋਣ ਹੋਣ ਤੋਂ ਬਾਅਦ ਸਿਟੀ ਬਸ ਸਰਵਿਸ ਦਾ ਪ੍ਰੋਜੈਕਟ ਨਵੇਂ ਸਿਰੇ ਤੋਂ ਆਰੰਭ ਹੋਇਆ ਅਤੇ ਇਸ ਨੂੰ ਸਿਰਫ ਗਮਾਡਾ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਖੇਤਰ ਤਕ ਹੀ ਸੀਮਿਤ ਰੱਖਣ ਦਾ ਫੈਸਲਾ ਕੀਤਾ ਗਿਆ| ਇਸ ਸੰਬੰਧੀ ਮਾਰਚ 2016 ਵਿੱਚ ਉਸ ਵੇਲੇ ਦੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਏ.ਕੇ. ਸਿਨਹਾ ਦੀ ਨਗਰ ਨਿਗਮ ਦੇ ਨਾਲ ਹੋਈ ਮੀਟਿੰਗ ਵਿੱਚ ਗਮਾਡਾ ਦੇ ਖੇਤਰ ਵਿੱਚ ਸਿਟੀ ਬਸ ਸਰਵਿਸਸ ਚਲਾਉਣ ਸੰਬੰਧੀ ਫੈਸਲਾ ਹੋਣ ਤੋਂ ਬਾਅਦ ਨਗਰ ਨਿਗਮ ਵਲੋਂ ਅਗਸਤ 2016 ਵਿੱਚ ਕੀਤੀ ਗਈ ਨਗਰ ਨਿਗਮ ਦੀ ਮੀਟਿੰਗ ਵਿੱਚ ਹਾਊਸ ਵਲੋਂ ਸ਼ਹਿਰ ਵਿੱਚ 14 ਰੂਟਾਂ ਤੇ ਸਿਟੀ ਬਸ  ਚਲਾਉਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ|
ਇਸ ਸੰਬੰਧੀ ਸਥਾਨਕ ਸਰਕਾਰ ਵਿਭਾਗ ਵਲੋਂ ਮੰਜੂਰੀ ਦਿਤੇ ਜਾਣ ਤੋਂ ਬਾਅਦ ਨਿਗਮ ਵੱਲੋਂ ਇਹ ਮਾਮਲਾ ਮੰਜੂਰੀ ਲਈ ਸਟੇਟ ਟ੍ਰਾਂਸਪੋਰਟ ਅਥਾਰਟੀ ਨੂੰ ਭੇਜਿਆ ਗਿਆ ਜਿੱਥੋਂ ਟ੍ਰਾਂਸਪੋਰਟ ਵਿਭਾਗ ਨੇ ਤੈਅਸ਼ੁਦਾ ਤਰੀਕੇ ਨਾਲ ਰੂਟ ਪਲਾਨ ਭੇਜਣ ਲਈ ਕਿਹਾ ਸੀ ਅਤੇ ਨਿਗਮ ਵੱਲੋ  ਨਵੇਂ ਸਿਰੇ ਤੋਂ ਰੂਟ ਪਲਾਨ ਭੇਜੇ ਜਾਣ ਤੋਂ ਬਾਅਦ ਇਹ ਮਾਮਲਾ ਅਗਲੇਰੀ ਕਾਰਵਾਈ ਲਈ ਜੋਨਲ ਟ੍ਰਾਂਸਪੋਰਟ ਅਥਾਰਟੀ ਪਟਿਆਲਾ ਕੋਲ ਗਿਆ ਅਤੇ ਉਸਤੋਂ ਬਾਅਦ ਡੀ.ਟੀ.T. ਮੁਹਾਲੀ ਵਲੋਂ ਇਹਨਾਂ ਰੂਟਾਂ ਦਾ ਸਰਵੇ ਕਰਵਾਇਆ ਗਿਆ ਹੈ ਜਿਸ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਗਈ ਹੈ|

ਸ਼ਹਿਰ ਵਾਸੀਆਂ ਨੂੰ ਮਿਲੇਗੀ ਸੁਰਖਿਅਤ ਅਤੇ ਮਿਆਰੀ ਬਸ ਸੇਵਾ

ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਸਿਟੀ ਬਸ ਸਰਵਿਸ ਦਾ ਇਹ ਪ੍ਰੋਜੈਕਟ ਬਹੁਤ ਹੀ ਅਹਿਮ ਹੈ ਅਤੇ ਇਸ ਦੇ ਚਾਲੂ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਸੁਰਖਿਅਤ, ਮਿਆਰੀ ਅਤੇ ਆਰਾਮਦਾਇਕ ਬੱਸ ਸੇਵਾ ਹਾਸਿਲ ਹੋਵੇਗੀ| ਉਹਨਾਂ ਕਿਹਾ ਕਿ ਇਸ ਸੰਬੰਧੀ ਜਿਆਦਾਤਰ ਕੰਮ ਮੁਕੰਮਲ ਹੋ ਗਿਆ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਇਸ ਸਾਲ ਦੇ ਵਿੱਚ ਉਹ ਸ਼ਹਿਰ ਵਿੱਚ ਸਿਟੀ ਬਸ ਸਰਵਿਸ ਚਲਾਉਣ ਵਿੱਚ ਕਾਮਯਾਬ ਹੋ ਜਾਣਗੇ|

ਰੂਟਾਂ ਦਾ ਸਰਵੇ ਕਰਕੇ ਰਿਪੋਰਟ ਭੇਜੀ: ਡੀ ਟੀ ਓ

ਡੀ.ਟੀ.ਓ. ਮੁਹਾਲੀ ਸ੍ਰ. ਜਸਵੀਰ ਸਿੰਘ ਨੇ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਵਲੋਂ ਸਿਟੀ ਬਸ ਸਰਵਿਸ ਦੇ ਪ੍ਰਸਤਾਵਿਤ ਰੂਟਾਂ ਦਾ ਧਰਨੇ ਕਰਵਾਉਣ ਉਪਰੰਤ ਰਿਪੋਰਟ ਸਕੱਤਰ ਆਰ.ਟੀ. ਏ. ਨੂੰ ਭੇਜੀ ਜਾ ਚੁੱਕੀ ਹੈ| ਉਹਨਾਂ ਦੱਸਿਆ ਕਿ 14 ਵਿਚੋਂ 2 ਰੂਟਾਂ ਵਿੱਚ ਮਾਮੂਲੀ ਫੇਰਬਦਲ ਕੀਤਾ ਗਿਆ ਹੈ ਜਿਹਨਾਂ ਵਿੱਚ ਇੱਕ ਰੂਟ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਲਿਜਾਣ ਅਤੇ ਦੂਜੇ ਰੂਟ ਵਿੱਚ ਮੁੰਡੀ ਖਰੜ ਵਾਲੇ ਰੂਟ ਨੂੰ ਬਦਲ ਕੇ ਸੰਨੀ ਇਨਕਲੇਵ ਤੱਕ ਕੀਤਾ ਗਿਆ ਹੈ|

ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਸੱਕਤਰ ਆਰ ਟੀ. ਏ. ਵਲੋਂ ਡੀ. ਟੀ. ਉ. ਦੀ ਰਿਪੋਰਟ ਨੂੰ ਸਟੇਟ ਟ੍ਰਾਂਸਪੋਰਟ ਅਥਾਰਟੀ ( ਐਸ. ਟੀ. ਏ.) ਵਿੱਚ ਭੇਜਿਆ ਜਾਣਾ ਹੈ ਜਿਸ ਤੋਂ ਬਾਅਦ ਸਟੇਟ ਟ੍ਰਾਂਸਪੋਰਟ ਅਥਾਰਟੀ ਵਲੋਂ ਨਿਗਮ ਨੂੰ ਸਿਟੀ ਬੱਸ ਚਲਾਉਣ ਸਬੰਧੀ ਰੂਟ ਪਰਮਿਟ ਜਾਰੀ ਕਰ ਦਿੱਤੇ ਜਾਣਗੇ ਅਤੇ ਅਜਿਹਾ ਹੋਣ ਤੇ ਨਿਗਮ ਵਲੋਂ ਬੱਸਾਂ ਦੀ ਖਰੀਦ ਬਾਕੀ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ|
ਉਹਨਾਂ ਕਿਹਾ ਕਿ ਨਿਗਮ ਵਲੋਂ ਅਗਲੇ 2-3 ਮਹੀਨਿਆਂ ਵਿੱਚ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੀ ਆਸ ਹੈ| ਉਹਨਾਂ ਕਿਹਾ ਕਿ ਪ੍ਰੋਜੈਕਟ ਵਿੱਚ ਦੇਰੀ ਹੋਣ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਸ਼ਹਿਰ ਦਾ ਬੱਸ ਅੱਡਾ ਫੇਜ਼-8 ਤੋਂ ਫੇਜ਼-6 ਵਿੱਚ ਤਬਦੀਲ ਹੋ ਗਿਆ ਅਤੇ ਇਸ ਕਾਰਨ ਨਵੇਂ ਸਿਰੇ ਤੋਂ ਰੂਟ ਪਲਾਨ ਤਿਆਰ ਕਰਨ ਵਿੱਚ ਵੀ ਸਮਾਂ ਲੱਗਿਆ  ਅਤੇ ਹੁਣ ਸਟੇਟ ਟ੍ਰਾਂਸਪੋਰਟ ਅਥਾਰਟੀ ਵਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਸਿਟੀ ਬੱਸ ਸਰਵਿਸ ਚਲਾਉਣ ਲਈ ਅਗਲੇਰੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ|

ਸਿਟੀ ਬੱਸ ਸਰਵਿਸ ਦੇ ਰੂਟਾਂ ਦਾ ਵੇਰਵਾ

ਰੂਟ ਨੰਬਰ 1 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋਂ ਗੋਰਮਿੰਟ ਕਾਲਜ, ਸਿਵਲ ਹਸਪਤਾਲ, ਮੈਕਸ ਹਸਪਤਾਲ, ਫਰੈਕੋ ਹੋਟਲ, ਮਦਨਪੁਰ ਚੌਂਕ, ਚਾਵਲਾ ਚੌਂਕ, ਫੇਜ-7 ਚੌਂਕ, ਫੇਜ 9,10,11 ਹੁੰਦੀ ਹੋਈ ਰੇਲਵੇ ਸਟੇਸ਼ਨ ਮੁਹਾਲੀ ਜਾਵੇਗੀ|
ਰੂਟ ਨੰਬਰ 2 ਵਾਲੀ ਬੱਸ ਰੇਲਵੇ  ਸਟੇਸ਼ਨ ਮੁਹਾਲੀ ਤੋਂ ਬਾਵਾ ਵਾਈਟ ਹਾਊਸ,ਨਾਈਪਰ, ਕੁੰਭੜਾ ਚੌਂਕ, ਪੀ ਸੀ ਐਲ, ਸਪਾਈਸ ਚੌਂਕ, ਨਵਾਂ ਬੱਸ ਸਟੈਂਡ ਫੇਜ 6, ਗੋਰਮਿੰਟ ਕਾਲਜ ਸਿਵਲ ਹਸਪਤਾਲ, ਮੈਕਸ ਹਸਪਤਾਲ ਫੇਜ 6 ਜਾਵੇਗੀ|
ਰੂਟ ਨੰਬਰ 3 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋਂ ਇੰਡਸਟਰੀਅਲ ਏਰੀਆ ਫੇਜ 1, 2, ਸਪਾਈਸ ਚੌਂਕ, ਓਲਡ ਅਮਰਟੈਕਸ ਚੌਂਕ, ਪੀ ਸੀ ਅ ੈਲ ਚੌਂਕ,70-61 ਚੌਂਕ, ਫੇਜ 7, ਵਾਈ ਪੀ ਐਸ ਚੌਂਕ, ਫੇਜ 7 ਚੌਂਕ, ਸੈਕਟਰ 70-61 ਚੌਂਕ , ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ, ਸੈਕਟਰ-78, 79, 80, ਐਰੋਸਿਟੀ ਜਾਵੇਗੀ|
ਰੂਟ ਨੰਬਰ 4 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋਂ ਇੰਡਸਟਰੀਅਲ ਏਰੀਆ ਫੇਜ 1, 2, ਪੀ ਟੀ ਐਲ ਚੌਂਕ, ਫੇਜ 5, ਫੇਜ 4, ਫੇਜ 3ਬੀ1, ਫੇਜ 7 ਚੌਂਕ, ਪੁਰਾਣਾ ਬੱਸ ਸਟੈਂਡ, ਸੈਕਟਰ 69-68, ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ, ਰਾਂਧਾ ਸੁਆਮੀ ਚੌਂਕ, ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਤੇ ਲਾਂਡਰ ਜਾਵੇਗੀ|
ਰੂਟ ਨੰਬਰ 5 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋਂ ਚਲ ਕੇ ਇੰਡਸਟਰੀਅਲ ਏਰੀਆ ਫੇਜ 1 ਅਤੇ ਫੇਜ 2, ਸਪਾਂਈਸ ਚੌਂਕ, ਇੰਡਸਟਰੀਅਲ ਏਰੀਆ ਫੇਜ 7-8 ਬੀ ਚੌਂਕ, 8 ਬੀ, 8 ਏ ਚੌਂਕ, ਗੋਦਰੇਜ, ਪੀ ਸੀ ਐਲ, ਸੈਕਟਰ 61-70, ਓਲਡ ਬੱਸ ਸਟੈਂਡ ਫੇਜ8 ਬਾਵਾ ਵਾਈਟ ਹਾਊਸ ਤੇ ਰੇਲਵੇ ਸਟੇਸਨ ਮੁਹਾਲੀ ਜਾਵੇਗੀ|
ਰੂਟ ਨੰਬਰ 6 ਵਾਲੀ ਬੱਸ ਨਵਾਂ ਬੱਸ ਸਟੈਂਡ ਤੋਂ ਇੰਡਸਟਰੀਅਲ  ਏਰੀਆ ਫੇਜ 1, 2, ਪੀ ਟੀ ਐਲ ਚੌਂਕ, ਓਲਡ ਅਮਰਟੈਕਸ ਚੌਂਕ, ਸੈਕਟਰ 74-75 ਤੋਂ ਐਰੋਸਿਟੀ ਜਾਵੇਗੀ|
ਰੁਟ ਨੰਬਰ 7 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋਂ ਇੰਡਸਟਰੀਅਲ ਫੇਜ 1,2 , ਓਲਡ ਅਮਰਟੈਕਸ ਚੌਂਕ, ਪੀ ਸੀ ਐਲ ਚੌਂਕ, ਸੋਹਾਣਾ ਅਤੇ ਲਾਂਡਰਾ ਜਾਵੇਗੀ|
ਰੂਟ ਨੰਬਰ 8 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋਂ ਚਲ ਕੇ ਇੰਡ ਏਰੀਆ ਫੇਜ 1, 2, ਪੀ ਟੀ ਐਲ ਚੌਂਕ, ਫੇਜ 3 ਬੀ 1 ਚੌਂਕ, ਚਾਵਲਾ ਚੌਂਕ, ਫੇਜ 7 ਚੌਂਕ , ਵਾਈ ਪੀ ਐਸ ਚੌਂਕ, ਫੇਜ 7 ਚੋਂਕ ਤੋਂ ਸੈਕਟਰ 65 ਜਾਵੇਗੀ|
ਰੁਟ ਨੰਬਰ 9 ਵਾਲੀ ਬੱਸ ਨਵਾਂ ਬੱਸ ਸਟੈਂਡ ਤੋਂ ਚਲ ਕੇ ਇੰਡ ਏਰੀਆ 1,2  ਪੀ ਟੀ ਐਲ, ਡਿਪਲਾਸਟ ਚੌਂਕ, ਮਦਨਪੁਰਾ ਚੌਂਕ, 3/5 ਚੌਂਕ, ਚਾਵਲਾ ਚੌਂਕ, ਫੇਜ਼-7 ਚੌਂਕ, ਸਟੇਡੀਅਮ ਚੌਂਕ ਤੋਂ ਸੈਕਟਰ 65 ਜਾਵੇਗੀ|
ਰੂਟ ਨੰਬਰ 10 ਵਾਲੀ ਬੱਸ ਮੁੰਡੀ ਖਰੜ ਤੋਂ ਦਾਉਂ, ਬਲੋਗੀ, ਨਵਾਂ ਬੱਸ ਸਟੈਂਡ ਫੇਜ 6, ਪੀ ਟੀ ਐਲ ਚੌਂਕ, ਸੈਕਟਰ 59-60, ਚਾਵਲਾ ਚੌਂਕ, ਫੇਜ 7 ਚ ੌਂਕ, ਸਟੇਡੀਅਮ ਚੌਂਕ, ਸੈਕਟਰ 65, ਬਾਵਾ ਵਾਈਟ ਹਾਊਸ ਤੋਂ ਰੇਲਵੇ ਸਟੇਸ਼ਨ ਜਾਵੇਗੀ|
ਰੂਟ ਨੰਬਰ 11 ਵਾਲੀ ਬੱਸ ਲਾਂਡਰਾਂ ਸੈਕਟਰ 91, ਲਖਨੌਰ, ਸੈਕਟਰ-75, 76, ਗੋਦਰੇਜ, ਸਪਾਈਸ ਚੌਂਕ, ਨਵਾਂ ਬੱਸ ਸਟੈਂਡ ਫੇਜ 6, ਪੀ ਟੀ ਐਲ ਚੌਂਕ,  ਓਲਡ ਅਮਰ ਟੈਕਸ, ਪੀ ਸੀ ਅ ੈਲ ਚੌਂਕ, ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ, ਸੈਕਟਰ 78,79,80, ਆਈਸਰ,ਪਿੰਡ ਪਾਪੜੀ, ਐਰੋਸਿਟੀ ਜਾਵੇਗੀ|
ਰੂਟ ਨੰਬਰ 12 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ 6 ਤੋਂ ਚਲ ਕੇ ਸਰਕਾਰੀ ਕਾਲਜ, ਫਰੈਂਕੋ ਹੋਟਲ, ਡਿਪਲਾਸਟ ਚੌਂਕ, ਪੀ ਟੀ ਅ ੈਲ ਚੌਂਕ, ਬੋਗਨਵਿਲੀਆ ਗਾਰਡਨ, ਫੇਜ 3-5, ਰੋਜ ਗਾਰਡਨ, ਚਾਵਲਾ ਚੋਂਕ, ਫੇਜ 7, ਗੁਰਦੁਆਰਾ ਅੰਬ ਸਾਹਿਬ, ਪੁਡਾ ਭਵਨ, ਫੋਰਟਿਸ ਹਸਪਤਾਲ, ਸੈਕਟਰ 63, ਪੀ ਸੀ ਏ ਸਟੇਡੀਅਮ ਚੌਂਕ ਸੈਕਟਰ 64,65, 48 ਜਾਵੇਗੀ|
ਰੂਟ ਨੰਬਰ 13 ਵਾਲੀ ਬੱਸ ਲਾਂਡਰਾਂ ਤੋਂ ਲਖਨੌਰ, ਫੇਜ਼-8ਏ, 8 ਬੀ, ਓਲਡ ਅਮਰਟੈਕਸ ਚ ੌਂਕ, ਪੀ ਟੀ ਐਲ ਚੌਂਕ , ਇੰਡ ਏਰੀਆ ਫੇਜ 1, 2, ਨਵਾਂ ਬੱਸ ਸਟੈਂਡ ਫੇਜ 6, ਪੀ ਟੀ ਐਲ ਚੋਂਕ, ਫੇਜ 3/5 ਚੌਂਕ, ਪੀ ਸੀ ਐਲ, ਗੋਦਰੇਜ, ਸੋਹਾਣਾ ਗੁਰਦੁਆਰਾ ਸਿੰਘ ਸ਼ਹੀਦਾਂ, ਸੈਕਟਰ 80-79, ਆਈਸਰ, ਪਾਪੜੀ ਵਿਲੇਜ, ਔਰੋਸਿਟੀ ਜਾਵੇਗੀ|
ਰੂਟ ਨੰਬਰ 14 ਵਾਲੀ ਬੱਸ ਨਵਾਂ ਬੱਸ ਸਟੈਂਡ ਫੇਜ਼-6 ਤੋਂ ਪੀ ਟੀ ਐਲ ਚੌਂਕ, ਓਲਡ ਅਮਰਟੈਕਸ  ਚੌਂਕ, ਸੈਕਟਰ 60-71 ,61-70,62-69 ਕੁੰਭੜਾ ਚੌਂਕ, 63-68, ਐਮ ਸੀ ਆਫਿਸ, 200 ਫੁੱਟ ਰੋਡ, ਆਈਸਰ ਤੋਂ ਐਰੋਸਿਟੀ ਜਾਵੇਗੀ|

Leave a Reply

Your email address will not be published. Required fields are marked *