ਅਗਲੇ ਮਹੀਨੇ ਵ੍ਹਾਈਟ ਹਾਊਸ ਆਉਣਗੇ ਇਟਲੀ ਦੇ ਪ੍ਰਧਾਨ ਮੰਤਰੀ

ਵਾਸ਼ਿੰਗਟਨ, 28 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 30 ਜੁਲਾਈ ਨੂੰ ਵ੍ਹਾਈਟ ਹਾਊਸ ਦੇ ਪ੍ਰਧਾਨ ਮੰਤਰੀ ਗੁਇਸੇਪੇ ਕੋਂਤੇ ਨਾਲ ਮੁਲਾਕਾਤ ਕਰਨਗੇ| ਵ੍ਹਾਈਟ ਹਾਊਸ ਨੇ ਅੱਜ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਟਲੀ ਨਾਟੋ ਵਿਚ ਮਹੱਤਵਪੂਰਣ ਸਹਿਯੋਗੀ ਹੈ| ਉਹ ਅਫਗਾਨਿਸਤਾਨ ਅਤੇ ਇਰਾਕ ਵਿਚ ਮਹੱਤਵਪੂਰਣ ਭੂਮਿਕਾ ਵਿਚ ਹੈ ਅਤੇ ਭੂਮੱਧ ਸਾਗਰੀ ਖੇਤਰ ਵਿਚ ਸਥਿਰਤਾ ਲਿਆਉਣ ਵਿਚ ਖਾਸ ਭੂਮਿਕਾ ਨਿਭਾਉਂਦਾ ਹੈ| ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਇਟਲੀ ਇਕੱਠੇ ਮਿਲ ਕੇ ਗਲੋਬਲ ਸੰਘਰਸ਼ਾਂ ਨਾਲ ਨਜਿੱਠਣ ਅਤੇ ਅਟਲਾਂਟਿਕ ਦੇ ਦੋਹੀਂ ਪਾਸੀਂ ਆਰਥਿਕ ਖੁਸ਼ਹਾਲੀ ਵਿਚ ਵਾਧੇ ਲਈ ਸਹਿਯੋਗ ਵਧਾਉਣ ਤੇ ਚਰਚਾ ਕਰਨਗੇ|
ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਨਿਊਜ਼ ਏਜੰਸੀ ਨੂੰ ਕਿਹਾ ਸੀ ਕਿ ਕੋਂਤੇ ਬਹੁਤ ਚੰਗੇ ਹਨ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਮੇਰੇ ਵਾਂਗ ਬਹੁਤ ਸਖਤ ਹਨ| ਗੌਰਤਲਬ ਹੈ ਕਿ ਇਟਲੀ ਨੇ ਹਾਲ ਵਿਚ ਹੀ ਆਪਣੀ ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਕਰ ਕੇ ਸ਼ਰਨਾਰਥੀਆਂ ਨੂੰ ਲੈ ਕੇ ਆਉਣ ਵਾਲੇ ਦੂਜੇ ਦੇਸ਼ਾਂ ਦੀਆਂ ਕਿਸ਼ਤੀਆਂ ਨੂੰ ਆਪਣੇ ਬੰਦਰਗਾਹ ਤੱਕ ਆਉਣ ਤੇ ਪਾਬੰਦੀ ਲਗਾ ਦਿੱਤੀ ਸੀ| ਉਥੇ ਅਮਰੀਕਾ ਨੇ ਮੈਕਸੀਕੋ ਦੇ ਰਸਤੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਨ ਦੀ ਨੀਤੀ ਅਪਨਾਈ ਸੀ| ਹਾਲਾਂਕਿ ਆਲੋਚਨਾ ਦੇ ਬਾਅਦ ਟਰੰਪ ਆਪਣਾ ਇਹ ਫੈਸਲਾ ਬਦਲਣ ਤੇ ਮਜ਼ਬੂਰ ਹੋ ਗਏ|

Leave a Reply

Your email address will not be published. Required fields are marked *