ਅਗਸਤਾ ਮਾਮਲੇ ਵਿੱਚ ਹਵਾਈ ਫੌਜ ਦੇ ਸਾਬਕਾ ਮੁਖੀ ਦੀ ਗ੍ਰਿਫਤਾਰੀ ਨਾਲ ਵਧੀ ਕਾਂਗਰਸ ਦੀ ਪਰੇਸ਼ਾਨੀ

ਕੁੱਝ ਦਿਨ ਪਹਿਲਾਂ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਾਲੇਧਨ ਅਤੇ ਨੋਟਬੰਦੀ ਤੇ ਰਾਜ ਸਭਾ ਵਿੱਚ ਹਮਲੇ ਦੀ ਕਮਾਨ ਸੌਂਪੀ ਸੀ| ਉਦੋਂ ਵੀ ਇਹ ਮੰਨਿਆ ਗਿਆ ਸੀ ਕਿ ਉਨ੍ਹਾਂ ਦੇ ਬੋਲਣ ਨਾਲ ਭੂਚਾਲ ਵਰਗੀ ਹਾਲਤ ਬਣ ਜਾਵੇਗੀ| ਪਾਰਟੀ ਨੇ ਸੋਚਿਆ ਹੋਵੇਗਾ ਕਿ ਮਨਮੋਹਨ ਇਮਾਨਦਾਰ ਛਵੀ ਦੇ ਹਨ, ਦਸ ਸਾਲ ਪ੍ਰਧਾਨ ਮੰਤਰੀ ਰਹੇ, ਵਿਦਵਾਨ ਅਰਥਸ਼ਾਸਤਰੀ ਹਨ, ਇਸ ਲਈ ਉਨ੍ਹਾਂ ਦੀਆਂ ਗੱਲਾਂ ਦਾ ਬਹੁਤ ਅਸਰ ਹੋਵੇਗਾ, ਪਰ ਅਜਿਹਾ ਕੁੱਝ ਵੀ ਨਹੀਂ ਹੋਇਆ| ਉਹ ਖੂਬ ਬੋਲੇ| ਜਿੰਨਾ ਹਮਲਾ ਸਰਕਾਰ ਤੇ ਕਰ ਸਕਦੇ ਸੀ, ਉਸ ਵਿੱਚ ਕਸਰ ਨਹੀਂ ਛੱਡੀ, ਪਰ ਨਾ ਸਰਕਾਰ ਤੇ ਕੋਈ ਅਸਰ ਹੋਇਆ, ਨਾ ਜਨਤਾ ਨੇ ਉਸ ਵੱਲ ਧਿਆਨ ਦਿੱਤਾ| ਸਰਕਾਰ ਨਾਲ  ਜੁੜੇ ਲੋਕਾਂ ਦੀ ਇੱਕ ਸੀਮਾ ਬਣ ਚੁੱਕੀ ਹੈ| ਕਾਲੇਧਨ ਤੇ ਭੂਚਾਲ ਲਿਆਉਣ ਦੀ ਹੈਸੀਅਤ ਇਹਨਾਂ ਵਿੱਚ ਨਹੀਂ ਰਹੀ| ਕਿਉਂਕਿ ਸਭ ਤੋਂ ਜਿਆਦਾ ਕਾਲਾਧਨ ਇਸ ਸਰਕਾਰ ਦੇ ਕਾਰਜਕਾਲ ਵਿੱਚ ਇਕੱਠੇ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ| ਸੰਜੋਗ ਵੇਖੀਏ ਕਿ ਮਨਮੋਹਨ ਦੇ ਕਾਲੇਧਨ ਤੇ ਬੋਲਣ ਦੇ ਕੁੱਝ ਦਿਨ ਬਾਅਦ ਉਨ੍ਹਾਂ ਤੇ ਹੀ ਇਲਜ਼ਾਮ ਲੱਗੇ| ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਵਿੱਚ ਸਾਬਕਾ ਹਵਾਈ ਫੌਜਮੁਖੀ ਤਿਆਗੀ ਗ੍ਰਿਫਤਾਰ ਹੋਏ| ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਸ ਸੌਦੇ ਦੀ ਪੂਰੀ ਜਾਣਕਾਰੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਦਫਤਰ ਨੂੰ ਸੀ| ਉਂਜ ਡਾ:ਮਨਮੋਹਨ ਸਿੰਘ ਲਈ ਅਜਿਹੇ ਇਲਜ਼ਾਮ ਕੋਈ ਨਵੇਂ ਨਹੀਂ ਸਨ| ਇਸ ਤੋਂ ਪਹਿਲਾਂ ਟੂ ਜੀ-ਸਪੈਕਟਰਮ ਘੁਟਾਲੇ ਦੇ ਮੁੱਖ ਦੋਸ਼ੀ ਸਾਬਕਾ ਸੰਚਾਰ ਮੰਤਰੀ ਏ.ਰਾਜਾ ਨੇ ਵੀ ਇਹੀ ਇਲਜ਼ਾਮ ਲਗਾਇਆ ਸੀ| ਉਨ੍ਹਾਂ ਦਾ ਕਹਿਣਾ ਸੀ ਕਿ ਟੂ ਜੀ-ਸਪੈਕਟਰਮ ਘੁਟਾਲੇ ਦੀ ਪੂਰੀ ਜਾਣਕਾਰੀ ਪ੍ਰਧਾਨਮੰਤਰੀ ਦਫ਼ਤਰ ਨੂੰ ਸੀ| ਕੋਇਲਾ ਘੁਟਾਲੇ ਦੇ ਇਲਜ਼ਾਮ ਜ਼ਿਆਦਾ ਗੰਭੀਰ ਸਨ ਕਿਉਂਕਿ ਚਾਰ ਸਾਲਾਂ ਤੱਕ ਇਸ ਵਿਭਾਗ ਦਾ ਚਾਰਜ ਡਾ:ਮਨਮੋਹਨ ਦੇ ਕੋਲ ਸੀ|
ਐਸ.ਪੀ.ਤਿਆਗੀ ਨੇ ਵਕੀਲ ਦੇ ਮਾਧਿਅਮ ਨਾਲ ਦੱਸਿਆ ਕਿ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਦਾ ਫ਼ੈਸਲਾ ਉਨ੍ਹਾਂ ਨੇ ਇਕੱਲੇ ਨਹੀਂ ਲਿਆ ਸੀ| ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੀ| ਤਿਆਗੀ ਦੀ ਇਸ ਦਲੀਲ ਵਿੱਚ ਦਮ ਹੈ| ਇਹ ਹੋਰਨਾਂ ਰੱਖਿਆ ਸੌਦਿਆਂ ਦੇ ਮੁਕਾਬਲੇ ਛੋਟਾ ਸੀ| ਪਰ ਇਸਦਾ ਮਹੱਤਵ ਅਤੇ
ਸੰਵੇਦਨਸ਼ੀਲਤਾ ਘੱਟ ਨਹੀਂ ਸੀ| ਰਾਸ਼ਟਰਪਤੀ, ਪ੍ਰਧਾਨ ਮੰਤਰੀ ਆਦਿ ਅਤੀਵਿਸ਼ਿਸ਼ਟ ਲੋਕਾਂ ਲਈ ਹੈਲੀਕਾਪਟਰ ਦੀ ਸਪਲਾਈ ਹੋਣੀ ਸੀ| ਇਹ ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਵੱਡੀ ਸਾਜਿਸ਼ ਦਾ ਹਿੱਸਾ ਹੈ, ਜਿਸਦਾ ਅੰਤਰਰਾਸ਼ਟਰੀ ਪ੍ਰਭਾਵ ਹੈ| ਇਸ ਵਿੱਚ ਕਈ ਹੋਰ ਦਿੱਗਜਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ| ਇਲਜ਼ਾਮ ਹੈ ਕਿ ਹੈਲੀਕਾਪਟਰ ਖਰੀਦ ਟੈਂਡਰ ਵਿੱਚ ਅਗਸਤਾ ਵੈਸਟਲੈਂਡ ਨੂੰ ਸ਼ਾਮਿਲ ਕਰਨ ਲਈ ਸ਼ਰਤਾਂ ਵਿੱਚ ਢਿੱਲ ਵਰਤੀ ਗਈ, ਜਦੋਂ ਕਿ ਇਸਦਾ ਕੋਈ ਮਤਲਬ ਨਹੀਂ ਸੀ| ਇਹ ਫੈਸਲਾ ਤਿਆਗੀ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੇ ਦੌਰਾਨ ਲਿਆ ਗਿਆ ਸੀ| ਇਹ ਮੰਨਿਆ ਜਾ ਰਿਹਾ ਹੈ ਕਿ ਤਿਆਗੀ ਦੇ ਉੱਪਰ ਹੋਰ ਲੋਕਾਂ ਦਾ ਵੀ ਦਬਾਅ ਸੀ| ਭਾਰਤੀ ਹਵਾਈ ਫੌਜ 6 ਹਜਾਰ ਮੀਟਰ ਉਚਾਈ ਤੇ ਉਡਾਨ ਭਰਨ ਵਿੱਚ ਸਮਰਥ ਹੈਲੀਕਾਪਟਰ ਖਰੀਦਣਾ ਚਾਹੁੰਦੀ ਸੀ, ਜੋ ਸਿਆਚਿਨ ਅਤੇ ਟਾਈਗਰ ਹਿੱਲ ਵਰਗੇ ਸਥਾਨਾਂ ਤੇ ਵੀ ਉਡਾਨ ਭਰ ਸਕਣ| ਪਰ ਹੈਰਾਨੀਜਨਕ ਰੂਪ ਨਾਲ 6 ਹਜਾਰ ਦੀ ਸੀਮਾ ਨੂੰ ਸਿਰਫ ਸਾਢੇ ਚਾਰ ਹਜਾਰ ਵਿੱਚ ਬਦਲ ਦਿੱਤਾ ਗਿਆ| ਅਜਿਹਾ ਸਿਰਫ ਇਸ ਲਈ ਕੀਤਾ ਗਿਆ, ਜਿਸਦੇ ਨਾਲ ਅਗਸਤਾ ਵੈਸਟਲੈਂਡ ਟੈਂਡਰ ਵਿੱਚ ਸ਼ਾਮਿਲ ਹੋ ਸਕੇ| ਜਾਹਿਰ ਹੈ ਕੋਈ ਨਾ ਕੋਈ ਅਜਿਹਾ ਜ਼ਰੂਰ ਸੀ ਜੋ ਇਟਲੀ ਦੀ ਇਸ ਕੰਪਨੀ ਨੂੰ ਟੈਂਡਰ ਪ੍ਰਕ੍ਰਿਆ ਵਿੱਚ ਸ਼ਾਮਿਲ ਕਰਨ ਦਾ ਦਬਾਅ ਬਣਾ ਰਿਹਾ ਸੀ| ਇਸਦਾ ਅਸਲੀ ਹੁਕਮ ਪ੍ਰਕ੍ਰਿਆ ਵਿੱਚ ਸ਼ਾਮਿਲ ਹੋਣ ਤੱਕ ਸੀਮਿਤ ਨਹੀਂ ਰਿਹਾ ਹੋਵੇਗਾ| ਬਲਕਿ ਉਸ ਨੂੰ ਹੀ ਸੌਦਾ ਸੌਂਪਣ ਦੀ ਵਿਵਸਥਾ ਕੀਤੀ ਜਾ ਰਹੀ ਸੀ|
ਦੇਸ਼ ਵਿੱਚ ਪਹਿਲੀ ਵਾਰ ਇੰਨੇ ਵੱਡੇ ਸਾਬਕਾ ਫੌਜੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ| ਇਹ ਭੂਚਾਲ ਵਰਗੀ ਖਬਰ ਹੋ ਸਕਦੀ ਸੀ ਪਰ ਯੂਪੀਏ ਸਰਕਾਰ ਦੇ ਦੌਰਾਨ ਹੋਏ ਘੁਟਾਲਿਆਂ ਦੀ ਸੂਚੀ ਇੰਨੀ ਲੰਬੀ ਹੈ ਕਿ ਇਸ ਨੂੰ ਵੀ ਆਮ ਪ੍ਰਕ੍ਰਿਆ ਮੰਨਿਆ ਗਿਆ| ਸਾਬਕਾ ਹਵਾਈ ਫੌਜ ਮੁੱਖੀ ਸ਼ਸ਼ਿੰਦਰਪਾਲ ਤਿਆਗੀ ਤੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਵਿੱਚ ਰਿਸ਼ਵਤ ਲੈਣ ਦਾ ਇਲਜ਼ਾਮ ਪੁਰਾਣਾ ਹੈ| ਸੀ.ਬੀ. ਆਈ. ਦੇ ਅਨੁਸਾਰ ਪੁਖਤਾ ਸਬੂਤ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ| ਦੱਸਿਆ ਗਿਆ ਕਿ ਪੰਜ ਦੇਸ਼ਾਂ ਤੋਂ ਆਏ ਲੈਟਰ ਰੋਗੇਟਰੀ ਦੇ ਜਵਾਬਾਂ ਦੇ ਆਧਾਰ ਤੇ ਸੀ. ਬੀ. ਆਈ. ਨੂੰ ਹੁਣ ਤੱਕ ਪੰਜਾਹ ਮਿਲੀਅਨ ਯੂਰੋ ਦੀ ਦਲਾਲੀ ਦੇ ਸਬੂਤ ਮਿਲੇ ਹਨ| ਅੱਠ
ਦੇਸ਼ਾਂ ਨੂੰ ਲੈ ਕੇ ਰੋਗੇਟਰੀ ਭੇਜੇ ਗਏ ਸਨ| ਲਗਭਗ 6 ਮਹੀਨੇ ਪਹਿਲਾਂ ਇਮੀਗ੍ਰੇਸਨ ਵਿਭਾਗ ਨਿਦੇਸ਼ਾਲੇ ਨੇ ਇਸ ਸੰਬੰਧ ਵਿੱਚ ਤਿੰਨ ਕੰਪਨੀਆਂ ਦੇ ਛਿਆਸੀ ਕਰੋੜ ਰੁਪਏ ਦੇ ਸ਼ੇਅਰ ਜਬਤ ਕੀਤੇ ਸਨ| 12 ਹੈਲੀਕਾਪਟਰਾਂ ਦੀ ਖਰੀਦ ਵਿੱਚ ਚਾਰ ਸੌ ਤੇਈ ਕਰੋੜ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹਨ| ਇਸ ਵਿੱਚ ਇੱਕ ਬਿਚੌਲੀਏ ਰਾਹੀਂ ਆਈ ਰਿਸ਼ਵਤ ਦੀ ਰਕਮ ਦਾ ਪਤਾ ਲਗਾ ਲਿਆ ਗਿਆ ਹੈ|
ਇਸ ਨਾਲ ਕਈ ਗੱਲਾਂ ਸਪੱਸ਼ਟ ਹਨ| ਇੱਕ ਇਹ ਕਿ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਵਿੱਚ ਬਹੁਤ ਗੜਬੜੀ ਹੋਈ| ਇਸ ਵਿੱਚ ਸਾਬਕਾ ਹਵਾਈ ਫੌਜ ਮੁੱਖੀ ਤਿਆਗੀ, ਉਨ੍ਹਾਂ ਦੇ ਭਰਾ ਅਤੇ ਵਕੀਲ ਦੀ  ਮਿਲੀਭੁਗਤ ਸੀ| ਦੂਜਾ ਇਹ ਕਿ ਸੀ.ਬੀ.ਆਈ. ਨੇ ਇੰਨਾ ਵੱਡਾ ਕਦਮ ਚੁੱਕਣ ਵਿੱਚ ਕੋਈ ਜਲਦਬਾਜੀ ਨਹੀਂ ਕੀਤੀ| ਕਈ ਮਹੀਨੇ ਤੱਕ ਉਸ ਨੇ ਪੁਖਤਾ ਸਬੂਤ ਜੁਟਾਉਣ ਦੀ ਕੋਸ਼ਿਸ਼ ਕੀਤੀ| ਫੌਜ ਦੇ ਪ੍ਰਤੀ ਦੇਸ਼ ਦੇ ਲੋਕਾਂ ਦਾ ਭਾਵਨਾਤਮਕ ਰਿਸ਼ਤਾ ਹੁੰਦਾ ਹੈ| ਉਨ੍ਹਾਂ ਦੇ ਪ੍ਰਤੀ ਵਿਸ਼ੇਸ਼ ਸਨਮਾਨ ਦੀ ਭਾਵਨਾ ਹੁੰਦੀ ਹੈ| ਅਜਿਹੇ ਵਿੱਚ ਸਾਬਕਾ ਹਵਾਈ ਫੌਜ ਮੁਖੀ ਦੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਗ੍ਰਿਫਤਾਰੀ ਗ਼ੈਰ-ਮਾਮੂਲੀ ਫੈਸਲਾ ਸੀ| ਸੀ.ਬੀ.ਆਈ ਨੇ ਸਹੀ ਤੌਰ ਤੇ ਇੰਨਾ ਵੱਡਾ ਕਦਮ ਨਹੀਂ ਚੁੱਕਿਆ
ਹੋਵੇਗਾ| ਉਸ ਦੇ ਦਾਅਵਿਆਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ| ਕਾਂਗਰਸ ਪਾਰਟੀ ਦੇ ਬੁਲਾਰੇ ਨੇ ਇਸ ਨੂੰ ਧਿਆਨ ਵੰਡਣ ਵਾਲੀ ਕਾਰਵਾਈ ਦੱਸਿਆ, ਪਰ ਜਾਂਚ ਪ੍ਰਕ੍ਰਿਆ ਵਿੱਚ ਜੋ ਸਚਾਈ ਉਪਲੱਬਧ ਹੋਈ, ਉਸਦੇ ਬਾਅਦ ਇਸ ਗ੍ਰਿਫਤਾਰੀ ਤੇ ਹੈਰਾਨ ਨਹੀਂ ਹੋਣਾ ਚਾਹੀਦਾ ਹੈ|
ਕਿਸੇ ਜਾਂਚ ਨੂੰ ਸਿਰਫ ਸਮੇਂ ਦੇ ਆਧਾਰ ਤੇ ਨਕਾਰਿਆ ਨਹੀਂ ਜਾ ਸਕਦਾ| ਮਹੱਤਵਪੂਰਨ ਇਹ ਹੈ ਕਿ ਵੈਸਟਲੈਂਡ ਹੈਲੀਕਾਪਟਰ ਖਰੀਦ ਵਿੱਚ ਗੜਬੜੀ ਹੋਈ| ਇਸ ਵਿੱਚ ਸਿਖਰ ਪੱਧਰ ਦੇ ਲੋਕ ਸ਼ਾਮਿਲ ਸਨ| ਇਸ ਤੋਂ ਇਲਾਵਾ ਇਹ ਗੜਬੜੀ ਹਵਾਈ ਫੌਜ ਮੁਖੀ ਅਤੇ ਉਨ੍ਹਾਂ ਦੇ ਭਰਾ ਆਦਿ ਤੱਕ ਹੀ ਸੀਮਿਤ ਨਹੀਂ ਸੀ| ਸੱਤਾ ਕੇਂਦਰਾਂ ਦੀ ਭੂਮਿਕਾ ਵੀ ਸ਼ੰਕਾ ਦੇ ਘੇਰੇ ਵਿੱਚ ਮੰਨੀ ਜਾ ਰਹੀ ਹੈ| ਅਤਿਵਿਸ਼ਿਸ਼ਟ ਲੋਕਾਂ ਲਈ 12 ਹੈਲੀਕਾਪਟਰ ਖਰੀਦਣ ਦਾ ਸਮਝੌਤਾ ਇਟਲੀ ਦੀ ਸੁਰੱਖਿਆ ਕੰਪਨੀ
ਫਿਨਮੇਕਾਨਿਕਾ ਨਾਲ ਹੋਇਆ ਸੀ| ਅਗਸਤਾ ਵੈਸਟਲੈਂਡ ਇਸ ਦੀ ਸ਼ਾਖਾ ਹੈ| ਐਸ ਪੀ ਤਿਆਗੀ ਦੇ ਹਵਾਈ ਫੌਜ ਮੁਖੀ ਕਾਰਜਕਾਲ ਵਿੱਚ ਇਸ ਨੂੰ ਆਖਰੀ ਰੂਪ ਦਿੱਤਾ ਗਿਆ ਸੀ| ਜਦੋਂ ਕਿ ਸਮਝੌਤੇ ਤੇ ਦਸਤਖਤ ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਤਿੰਨ ਸਾਲ ਬਾਅਦ ਹੋਏ ਸਨ, ਪਰ ਅਸਲੀ ਖੇਡ ਉਨ੍ਹਾਂ ਦੇ ਸੇਵਾ ਵਿੱਚ ਰਹਿੰਦਿਆਂ ਹੋ ਗਈ ਸੀ| ਮੂਲ ਟੈਂਡਰ ਸ਼ਰਤਾਂ ਵਿੱਚ ਬਦਲਾਅ ਨੇ ਹੀ ਸ਼ੱਕ ਵਧਾਇਆ ਸੀ|
ਇਹ ਸਹੀ ਹੈ ਕਿ ਇਲਜ਼ਾਮ ਸਿੱਧ ਹੋਣ ਤੱਕ ਕਿਸੇ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ, ਪਰ ਇਸ ਪੂਰੇ ਮਾਮਲੇ ਵਿੱਚ ਜੋ ਸਚਾਈ ਉਭਰੀ ਹੈ, ਉਨ੍ਹਾਂ ਵਿੱਚ ਇਸ ਸੌਦੇ ਨੂੰ ਆਮ ਨਹੀਂ ਮੰਨਿਆ ਜਾ ਸਕਦਾ, ਅਜਿਹੀਆਂ ਕਈ ਗੱਲਾਂ ਹਨ ਜੋ ਮਾਮਲੇ ਨੂੰ ਬੇਹੱਦ ਗੰਭੀਰ ਪ੍ਰਭਾਵਿਤ ਕਰਦੀਆਂ ਹਨ| ਇਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ| ਤਿਆਗੀ ਨੇ ਉਸ ਸਮੇਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਜਾਣਕਾਰੀ ਹੋਣ ਦੀ ਗੱਲ ਆਖੀ ਹੈ| ਦੂਜੇ ਪਾਸੇ ਇਟਲੀ ਦੀ ਮਿਲਾਨ ਅਦਾਲਤ ਨੇ ਇਹ ਮੰਨਿਆ ਕਿ ਸੌਦੇ ਵਿੱਚ ਵੱਡੀ ਰਿਸ਼ਵਤ ਲਈ ਗਈ ਸੀ| ਰਿਸ਼ਵਤ ਦੀ ਰਕਮ ਤਿੰਨ ਬਿਚੌਲਿਆਂ ਦੇ ਮਾਧਿਅਮ ਨਾਲ ਭਾਰਤ ਪਹੁੰਚਾਈ ਗਈ ਸੀ| ਸ਼ੁਰੂਆਤੀ ਜਾਂਚ ਵਿੱਚ ਤਿਆਗੀ ਦੇ ਕਰੀਬੀ ਲੋਕਾਂ ਨੂੰ ਰਕਮ ਮਿਲੀ| ਇਟਲੀ ਦੀ ਇਸ ਅਦਾਲਤ ਨੇ ਸਿਗਨੋਟਾ ਗਾਂਧੀ ਦਾ ਚਰਚਾ ਵੀ ਕੀਤੀ ਹੈ| ਇਟਾਲੀਅਨ ਵਿੱਚ ਸਿਗਨੋਟਾ ਦਾ ਮਤਲਬ ਸ਼੍ਰੀਮਤੀ ਹੁੰਦਾ ਹੈ| ਇਨ੍ਹਾਂ ਨੂੰ ਡੀਲ ਦਾ ਡ੍ਰਾਈਵਿੰਗ ਫੋਰਸ ਦੱਸਿਆ ਗਿਆ ਇਸ ਸੰਬੰਧ ਵਿੱਚ ਆਖਿਰ ਫੈਸਲਾ ਭਾਰਤੀ ਨਿਆਂ ਪਾਲਿਕਾ ਨੂੰ ਕਰਨਾ ਹੈ, ਉਦੋਂ ਤੱਕ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ| ਪਰ  ਯੂਪੀਏ ਸਰਕਾਰ ਵਿੱਚ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਘੁਟਲੇ ਸਾਹਮਣੇ ਆਉਂਦੇ ਰਹੇ, ਉਨ੍ਹਾਂ ਨੂੰ ਵੇਖਦੇ ਹੋਏ ਸ਼ੰਕਾ ਤਾਂ ਪੈਦਾ ਹੁੰਦੀ ਹੈ| ਨਿਰਪੱਖ ਜਾਂਚ ਨਾਲ ਹੀ ਸਚਾਈ ਸਾਹਮਣੇ ਆ ਸਕਦੀ ਹੈ|
ਦਲੀਪ ਅਗਨੀਹੋਤਰੀ

Leave a Reply

Your email address will not be published. Required fields are marked *