ਅਜਮੇਰ ਔਲਖ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 16 ਜੂਨ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ) ਐਸ ਏ ਐਸ ਨਰਗ ਦੀ ਇਕੱਤਰਤਾ ਵਿੱਚ ਉੱਘੇ ਨਾਟਕਕਾਰ ਸ. ਅਜਮੇਰ ਸਿੰਘ ਔਲਖ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ| ਉਹਨਾਂ ਦੀ ਮਾਂ ਬੋਲੀ ਪੰਜਾਬੀ ਨੂੰ ਦੇਣ ਬਾਰੇ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਔਲਖ ਵੱਲੋਂ ਜਿੰਦਗੀ ਦਾ ਵੱਡਾ ਹਿੱਸਾ ਮਾਂ ਬੋਲੀ ਦੀ ਸੇਵਾ ਵਿੱਚ ਲੰਘਿਆ| ਸਮੂਹ ਪੰਜਾਬੀ ਹਿਤੈਸ਼ੀਆਂ ਨੂੰ ਪ੍ਰੇਰਨਾ ਲੈਂਦੇ ਹੋਏ ਉਹਨਾਂ ਵੱਲੋਂ ਮਾਂ ਬੋਲੀ ਪ੍ਰਤੀ ਖਿਚੀਆਂ ਲਕੀਰਾਂ ਨੂੰ ਹੋਰ ਗੂੜਾ ਅਤੇ ਲੰਮਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ|
ਇਸ ਮੌਕੇ ਸ. ਸਤਵੀਰ ਸਿੰਘ ਧਨੋਆ,ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ, ਅਮਰਜੀਤ ਸਿੰਘ ਪਰਮਾਰ, ਕੁਲਦੀਪ ਸਿੰਘ ਹੈਪੀ, ਰਵਿੰਦਰ ਰਵੀ, ਸੁਦਾਗਰ ਸਿੰਘ ਬੱਲੋਮਾਜਰਾ, ਮਦਨ ਮੱਦੀ ਆਦਿ ਹਾਜਿਰ ਸਨ|

Leave a Reply

Your email address will not be published. Required fields are marked *