ਅਜਮੇਰ ਰੇਲਵੇ ਸਟੇਸ਼ਨ ਤੇ 30 ਕਿਲੋ ਚਾਂਦੀ ਨਾਲ ਇਕ ਗ੍ਰਿਫਤਾਰ

ਅਜਮੇਰ, 8 ਫਰਵਰੀ (ਸ.ਬ.) ਰਾਜਸਥਾਨ ਵਿੱਚ ਅਜਮੇਰ ਰੇਲਵੇ ਸਟੇਸ਼ਨ ਤੇ ਬੀਤੀ ਦੇਰ ਰਾਤ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 29 ਕਿਲੋ 876 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ| ਪੁਲੀਸ ਦੇ ਅਧਿਕਾਰੀ ਸੰਪਤਰਾਜ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੇ ਬੈਗ ਦੀ ਤਲਾਸ਼ੀ ਲਈ ਤਾਂ ਇਹ ਚਾਂਦੀ ਬਰਾਮਦ ਹੋਈ| ਦੋਸ਼ੀ ਪਾਲੀ ਜ਼ਿਲੇ ਦੇ ਸੋਜਤ ਰੋੜ ਖੇੜੀ ਵਾਸੀ ਨਾਰਾਇਣਪਾਲ (44) ਨੇ ਦੱਸਿਆ ਕਿ ਉਹ ਚਾਂਦੀ ਨੂੰ ਮੱਧ ਪ੍ਰਦੇਸ਼ ਦੇ ਸਾਗਰ ਲਿਜਾ ਰਿਹਾ ਸੀ| ਰੇਲਵੇ ਪੁਲੀਸ ਨੇ ਚਾਂਦੀ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *