ਅਜਮੇਰ-ਸਿਆਲਦਾ ਐਕਸਪ੍ਰੇਸ ਦੇ 15 ਡਿੱਬੇ ਪਟਰੀ ਤੋਂ ਉਤਰੇ, 2 ਮਰੇ

ਕਾਨਪੁਰ, 28 ਦਸੰਬਰ (ਸ.ਬ.) ਕਾਨਪੁਰ ਦੇਹਾਤ ਜਿਲ੍ਹੇ ਵਿੱਚ ਰੂਰਾ  ਰੇਲਵੇ ਸਟੇਸ਼ਨ ਦੇ ਕੋਲ ਅੱਜ ਸਵੇਰੇ ਅਜਮੇਰ ਸਿਆਲਦਾ ਐਕਸਪ੍ਰੇਸ ਟ੍ਰੇਨ  (12987)  ਦੇ 15 ਡਿੱਬੇ ਪਟਰੀ ਤੋਂ ਉਤਰਨ  ਦੇ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 30 ਲੋਕ ਜਖ਼ਮੀ ਹੋ ਗਏ| ਉੱਤਰ ਮੱਧ ਰੇਲਵੇ  ਦੇ  ਜਨ ਸੰਪਰਕ ਅਧਿਕਾਰੀ ਅਮਿਤ ਮਾਲਵੀਅ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਅਜਮੇਰ ਸਿਆਲਦਾ ਐਕਸਪ੍ਰੈਸ ਟ੍ਰੇਨ  ਦੇ ਸਲੀਪਰ ਕੋਚ  ਦੇ 13 ਡਿੱਬੇ ਅਤੇ ਜਨਰਲ ਕਲਾਸ  ਦੇ ਦੋ ਡਿੱਬੇ ਪਟਰੀ ਤੋਂ ਉਤਰ ਗਏ ਹਨ| ਇਹਨਾਂ ਵਿਚੋਂ ਦੋ ਡਿੱਬੇ ਇੱਕ ਖਾਲੀ ਸੁੱਕੀ ਪਈ ਨਹਿਰ ਵਿੱਚ ਵੀ ਡਿੱਗ ਗਏ| ਉਨ੍ਹਾਂ ਦੱਸਿਆ ਕਿ ਹਾਦਸੇ  ਦੇ ਕਾਰਣਾਂ ਦਾ ਪਤਾ ਹੁਣੇ ਤੱਕ ਨਹੀਂ ਚੱਲ ਸਕਿਆ ਹੈ|

Leave a Reply

Your email address will not be published. Required fields are marked *