ਅਜਾਦ ਗਰੁੱਪ ਦੀ ਉਮੀਦਵਾਰ ਰਜਨੀ ਗੋਇਲ ਵਲੋਂ ਚੋਣ ਪ੍ਰਚਾਰ ਤੇਜ
ਐਸ ਏ ਐਸ ਨਗਰ,9 ਫਰਵਰੀ (ਜਸਵਿੰਦਰ ਸਿੰਘ) ਸਾਬਕਾ ਐਮ ਸੀ ਅਤੇ ਨਗਰ ਨਿਗਮ ਮੁਹਾਲੀ ਦੇ ਮੇਅਰ ਸz. ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜਾਦ ਗਰੁਪ ਵਲੋਂ ਵਾਰਡ ਨੰਬਰ 31 ਤੋਂ ਚੋਣ ਲੜ ਰਹੀ ਉਮੀਦਵਾਰ ਸ੍ਰੀਮਤੀ ਰਜਨੀ ਗੋਇਲ ਵਲੋਂ ਆਪਣੇ ਸਮਰਥਕਾਂ ਨਾਲ ਸੈਕਟਰ 80 ਅਤੇ 79 ਵਿਚ ਚੋਣ ਪ੍ਰਚਾਰ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸਾਬਕਾ ਐਮ ਸੀ ਰਜਨੀ ਗੋਇਲ ਨੇ ਕਿਹਾ ਕਿ ਮੁਹਾਲੀ ੪ਹਿਰ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਮੇਅਰ ਸz. ਕੁਲਵੰਤ ਸਿੰਘ ਦੀ ਅਗਵਾਈ ਵਿਚ ਹੋਇਆ ਹੈ, ਜਿਸ ਨੂੰ ਮੁਹਾਲੀ ਵਾਸੀ ਚੰਗੀ ਤਰਾਂ ਜਾਣਦੇ ਹਨ, ਇਸ ਲਈ ਉਹ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਨ।
ਉਹਨਾਂ ਕਿਹਾ ਕਿ ਉਹ ਵਾਰਡ ਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਭਲੀ ਭਾਂਤੀ ਸਮਝਦੇ ਹਨ ਅਤੇ ਵਾਰਡ ਵਾਸੀਆਂ ਦੇ ਮਸਲੇਹੱਲ ਕਰਵਾਉਣ ਲਈ ਚੋਣ ਲੜ ਰਹੇ ਹਨ। ਇਸ ਮੌਕੇ ਉਹਨਾਂ ਦੇ ਪਤੀ ਅਰੁਣ ਗੋਇਲ ਅਤੇ ਹੋਰ ਸਮਰਥਕ ਮੌਜੂਦ ਸਨ।