ਅਟਲ ਬਿਹਾਰੀ ਵਾਜਪਈ ਦੀ ਚੰਗੀ ਸਿਹਤ ਦੀ ਕਾਮਨਾ ਲਈ ਕਾਨਪੁਰ ਵਿੱਚ ਹਵਨ

ਕਾਨਪੁਰ, 12 ਜੂਨ (ਸ.ਬ.) ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦੀ ਚੰਗੀ ਸਿਹਤ ਦੀ ਕਾਮਨਾ ਲਈ ਕਾਨਪੁਰ ਵਿੱਚ ਭਾਜਪਾ ਵਰਕਰਾਂ ਵੱਲੋਂ ਹਵਨ ਕੀਤਾ ਗਿਆ ਹੈ| ਵਾਜਪਈ ਨੇ ਕਾਨਪੁਰ ਦੇ ਡੀ.ਏ.ਵੀ ਕਾਲਜ ਤੋਂ ਪੜ੍ਹਾਈ ਕੀਤੀ ਹੈ ਅਤੇ ਇੱਥੇ ਉਨ੍ਹਾਂ ਨਾਲ ਜੁੜੇ ਕਿੱਸੇ ਅੱਜ ਵੀ ਲੋਕਾਂ ਨੂੰ ਯਾਦ ਹਨ| ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਡੀ.ਏ .ਵੀ ਕਾਲਜ ਵਿੱਚ ਸ੍ਰੀ ਵਾਜਪਾਈ ਨੇ ਆਪਣੇ ਪਿਤਾ ਦੇ ਨਾਲ ਹੀ ਦਾਖ਼ਲਾ ਲਿਆ ਸੀ| ਵਾਜਪਾਈ ਕਈ ਸਾਲਾਂ ਤੱਕ ਕਾਨਪੁਰ ਵਿੱਚ ਰਹੇ|
ਅਟਲ ਬਿਹਾਰੀ ਵਾਜਪਾਈ ਨੇ ਆਪਣੇ ਰਾਜਨੀਤਿਕ ਜੀਵਨ ਦੇ ਦੌਰਾਨ ਕਾਨਪੁਰ ਵਿੱਚ ਕਈ ਵੱਡੀਆਂ ਰੈਲੀਆਂ ਨੂੰ ਸੰਬੋਧਿਤ ਕੀਤਾ ਹੈ| ਕਾਨਪੁਰ ਦੇ ਫੂਲਬਾਗ ਚੌਰਾਹੇ ਤੇ ਮੈਦਾਨ ਤੇ ਉਨ੍ਹਾਂ ਦੀਆਂ ਰੈਲੀਆਂ ਹੋਈਆਂ ਹਨ| ਜਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਬੀਤੇ ਦਿਨੀਂ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ| ਏਮਜ਼ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅੱਜ ਹੈਲਥ ਰਿਪੋਰਟ ਜਾਰੀ ਕੀਤੀ ਹੈ| ਹਾਲਾਂਕਿ ਪੂਰੀ ਤਰ੍ਹਾਂ ਠੀਕ ਹੋਣ ਤੱਕ ਉਹ ਹਸਪਤਾਲ ਵਿੱਚ ਰਹਿਣਗੇ|

Leave a Reply

Your email address will not be published. Required fields are marked *