ਅਣਅਧਿਕਾਰਤ ਉਸਾਰੀਆਂ ਤੇ ਚਲਿਆ ਗਮਾਡਾ ਦਾ ਪੀਲਾ ਪੰਜਾ

ਅਣਅਧਿਕਾਰਤ ਉਸਾਰੀਆਂ ਤੇ ਚਲਿਆ ਗਮਾਡਾ ਦਾ ਪੀਲਾ ਪੰਜਾ
ਤਿੰਨ ਦਰਜਨ ਦੇ ਕਰੀਬ ਨਾਜਾਇਜ ਉਸਾਰੀਆਂ ਢਾਹੀਆਂ
ਐਸ.ਏ.ਐਸ ਨਗਰ , 3 ਸਤੰਬਰ  (ਸ.ਬ.) ਗਮਾਡਾ ਵਲੋਂ ਆਪਣੇ ਅਧਿਕਾਰ ਖੇਤਰ ਵਿੱਚ ਬਣ ਰਹੀਆਂ ਨਾਜਾਇਜ ਕਾਲੋਨੀਆਂ ਅਤੇ ਪਿੰਡਾਂ ਦੇ ਬਾਹਰਵਾਰ ਪੈਂਦੀਆਂ ਜਮੀਨਾਂ ਵਿੱਚ ਕੀਤੀਆਂ ਜਾਂਦੀਆਂ ਅਣਅਧਿਕਾਰਤ ਉਸਾਰੀਆਂ ਦੇ ਖਿਲਾਫ ਕਾਰਵਾਈ ਕਰਦਿਆਂ ਪਿੰਡ ਝਾਮਪੁਰ ਵਿੱਚ ਤਿੰਨ ਦਰਜਨ ਦੇ ਕਰੀਬ ਉਸਾਰੀਆਂ ਢਾਹ ਦਿੱਤੀਆਂ ਗਈਆਂ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਮਾਡਾ ਦੀ ਰੈਗੁਲੇਟਰੀ ਬ੍ਰਾਂਚ ਦੇ ਐਡ ਡੀ ਓ ਸ੍ਰ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਮਾਡਾ ਵਲੋਂ ਅਜਿਹੀਆਂ ਅਣਅਧਿਕਾਰਤ ਉਸਾਰੀਆਂ ਅਤੇ ਨਾਜਇਜ ਕਾਲੋਨੀਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ|ੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ (ਕੋਵਿਡ 19 ਦੇ ਕਾਰਨ) ਇਸ ਕਾਰਵਾਈ ਵਿੱਚ ਰੁਕਾਵਟ ਆਈ ਸੀ ਅਤੇ ਹੁਣ ਇਸਨੂੰ ਮੁੜ ਆਰੰਭ ਕਰਵਾ ਦਿੱਤਾ ਗਿਆ ਹੈ ਜਿਸਦੇ ਤਹਿਤ ਪਿੰਡ ਝਾਮਪੁਰ ਵਿੱਚ ਬਣੀਆਂ ਅਜਿਹੀਆਂ 35-40 ਦੇ ਕਰੀਬ ਨਾਜਾਇਜ ਉਸਾਰੀਆਂ ਨੂੰ              ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਢਾਹਿਆ ਗਿਆ ਹੈ| ਉਹਨਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਹੈ ਜਿਸਦੇ ਤਹਿਤ ਇਸ ਖੇਤਰ ਵਿਚਲੇ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਅਜਿਹੀਆਂ ਨਾਜਾਇਜ ਉਸਾਰੀਆਂ ਨੂੰ ਢਾਹ ਦਿੱਤਾ ਜਾਵੇਗਾ| 

Leave a Reply

Your email address will not be published. Required fields are marked *