ਅਣਅਧਿਕਾਰਤ ਕਾਲੋਨੀ ਦੀ ਉਸਾਰੀ ਰੋਕਣ ਲਈ ਡੀ ਸੀ, ਮੁੱਖ ਪ੍ਰਸ਼ਾਸ਼ਕ ਗਮਾਡਾ ਅਤੇ ਐਸ ਐਸ ਪੀ ਨੂੰ ਪੱਤਰ ਲਿਖਿਆ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸੈਕਟਰ-39 ਵੈਸਟ ਦੇ ਨਾਲ ਲੱਗਦੀ ਪਿੰਡ ਬਹਿਲੋਲਪੁਰ ਦੀ ਜਮੀਨ ਵਿੱਚ ਅਣਅਧਿਕਾਰਤ ਤੌਰ ਤੇ ਕਾਲੋਨੀ ਕੱਟ ਕੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸੈਕਟਰ-39 ਵੈਸਟ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜੇ ਐਲ ਸੰਧੂ ਨੇ ਅੱਜ ਜਿਲ੍ਹੇ ਦੇ ਡਿਪਟੀ ਕਮਿਸ਼ਨਰ, ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਅਤੇ ਜਿਲ੍ਹੇ ਦੇ ਐਸ ਐਸ ਪੀ ਨੂੰ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਅਣਅਧਿਕਾਰਤ ਤਰੀਕੇ ਨਾਲ ਕਾਲੋਨੀ ਕੱਟਣ ਵਾਲੇ ਇਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ|
ਆਪਣੇ ਪੱਤਰ ਵਿੱਚ ਸ੍ਰ. ਸੰਧੂ ਨੇ ਲਿਖਿਆ ਹੈ ਕਿ ਪਿੰਡ ਬਹਿਲੋਲਪੁਰ ਦੀ ਜਮੀਨ ਉਹਨਾਂ ਦੀ ਕਾਲੋਨੀ ਦੇ ਨਾਲ ਲੱਗਦੀ ਹੈ ਜਿੱਥੇ ਪਿੰਡ ਮਲੋਆ ਦੇ ਕੁਝ ਵਸਨੀਕਾਂ ਵਲੋਂ ਆਪਣੀ ਜਮੀਨ ਵਿੱਚ ਪਲਾਟ ਕੱਟ ਕੇ ਵੇਚੇ ਜਾ ਰਹੇ ਹਨ| ਇਹਨਾਂ ਵਿਅਕਤੀਆਂ ਵਲੋਂ ਉਥੇ ਸੜਕਾਂ ਵੀ ਬਣਾਉਣੀਆਂ ਆਰੰਭ ਕਰ ਦਿੱਤੀਆਂ ਹਨ| ਉਹਨਾਂ ਲਿਖਿਆ ਹੈ ਕਿ ਗਮਾਡਾ ਦੀ ਮੰਜੂਰੀ ਤੋਂ ਬਿਨਾਂ ਅਣਅਧਿਕਾਰਤ ਤਰੀਕੇ ਨਾਲ ਪਲਾਟ ਕੱਟ ਕੇ ਵੇਚਣ ਦੀ ਇਸ ਕਾਰਵਾਈ ਦੇ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ ਜਿਸਤੇ ਕਾਰਵਾਈ ਕਰਦਿਆਂ ਮਾਣਯੋਗ ਅਦਾਲਤ ਵਲੋਂ ਇਸ ਸਬੰਧੀ ਸਟੇਅ ਦੇ ਹੁਕਮ ਜਾਰੀ ਕੀਤੇ ਹਨ ਪਰੰਤੂ ਇਸਦੀ ਬਾਵਜੂਦ ਇਹ ਵਿਅਕਤੀ ਕਾਲੋਨੀ ਦੀ ਉਸਾਰੀ ਦੀ ਇਸ ਕਾਰਵਾਈ ਵਿੱਚ ਲੱਗੇ ਹੋਏ ਹਨ ਅਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *