ਅਣਅਧਿਕਾਰਤ  ਡਾਕਟਰਾਂ ਤੇ ਛਾਪੇਮਾਰੀ, ਵੱਡੀ ਗਿਣਤੀ ਦਵਾਈਆਂ ਬਰਾਮਦ

ਐਸ ਏ ਐਸ ਨਗਰ, 2 ਜੂਨ (ਸ.ਬ.) ਐਸ.ਟੀ.ਐਫ. ਦੇ ਐਸ.ਪੀ. ਸ੍ਰ. ਰਾਜਿੰਦਰ ਸਿੰਘ ਸੋਹਲ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਜਿਲ੍ਹਾ ਡ੍ਰਗ ਇੰਸਪੈਕਟਰ ਮਨਪ੍ਰੀਤ ਕੌਰ ਅਤੇ ਜਿਲ੍ਹਾ ਪੁਲੀਸ ਦੇ ਸਹਿਯੋਗ ਨਾਲ ਪਿੰਡ ਕਾਂਸਲ ਵਿੱਚ ਅਣਅਧਿਕਾਰਤ ਤੌਰ ਤੇ ਪ੍ਰੈਕਟਿਸ ਕਰਦੇ ਡਾਕਟਰਾਂ ਦੀਆਂ ਦੁਕਾਨਾਂ ਤੇ ਕੀਤੀ ਗਈ ਛਾਪੇਮਾਰੀ ਦੌਰਾਨ ਵੱਡੀ ਗਿਣਤੀ ਵਿੱਚ ਅਣਿਅਧਿਕਾਰਤ ਦਵਾਈਆਂ ਜਬਤ ਕੀਤੀਆਂ ਗਈਆਂ ਹਨ| ਇਸ ਤੋਂ ਪਹਿਲਾਂ ਐਸ.ਪੀ. ਸ੍ਰ. ਮੋਹਨ ਵੱਲੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਮੁਹਿੰਮ ਤਹਿਤ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਮੁਲਾਕਾਤ ਕਰਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਂਸਲ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਉੱਥੇ ਸਥਿਤ ਦੀਪ ਕਲੀਨਿਕ ਨਾਮ ਦੀ ਇੱਕ ਡਾਕਟਰ ਦੀ ਦੁਕਾਨ ਤੋਂ ਵੱਡੀ ਗਿਣਤੀ ਵਿੱਚ ਐਲੋਪੈਥਿਕ ਦਵਾਈਆਂ ਬਰਾਮਦ ਕੀਤੀਆਂ ਗਈਆਂ| ਜਿਹਨਾਂ ਦੀ ਵਰਤੋਂ ਅਣਅਧਿਕਾਰਤ ਤੌਰ ਤੇ ਕੀਤੀ ਜਾ ਰਹੀ ਸੀ|

Leave a Reply

Your email address will not be published. Required fields are marked *