ਅਣਅਧਿਕਾਰਤ ਤੌਰ ਤੇ ਚਲਦੀ ਬੇਕਰੀ ਨੂੰ ਬੰਦ ਕਰਵਾਇਆ

ਚੰਡੀਗੜ੍ਹ, 20 ਫਰਵਰੀ (ਰਾਹੁਲ) ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਮਨੀਮਾਜਰਾ ਵਿੱਚ ਅਣਅਧਿਕਾਰਤ ਤੌਰ ਤੇ ਚਲਾਈ ਜਾ ਰਹੀ ਇੱਕ            ਬੇਕਰੀ ਤੇ ਛਾਪਾ ਮਾਰ ਕੇ ਉਸਦਾ ਚਲਾਨ ਕੀਤਾ ਗਿਆ|
ਇਸ ਮੌਕੇ ਐਸ.ਡੀ.ਐਮ. ਦੱਖਣੀ ਤਪਸਿਆ ਰਾਘਵ ਦੀ ਅਗਵਾਈ ਵਿੱਚ ਫੂਡ ਅਫਸਰ ਸ੍ਰ. ਬਲਜਿੰਦਰ ਸਿੰਘ ਨੇ ਮਨੀਮਾਜਰਾ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਅਤੇ ਕੁਝ ਬੇਕਰੀਆਂ ਵਿੱਚ ਗੰਦਗੀ ਮਿਲਣ ਤੇ ਉਹਨਾਂ ਦੇ ਲਾਈਸੇਂਸ ਕੈਂਸਲ ਕੀਤੇ ਗਏ ਅਤੇ ਮਿਠਾਈਆਂ ਵਾਲਿਆਂ ਦੀ ਜਾਂਚ ਕੀਤੀ ਗਈ|
ਇਸ ਮੌਕੇ ਗੋਬਿੰਦਪੁਰਾ ਵਿੱਚ ਅਕੀਲ ਅਹਿਮਦ ਵੱਲੋਂ ਚਲਾਈ ਜਾ ਰਹੀ ਅਣਅਧਿਕਾਰਤ ਬੇਕਰੀ ਦਾ ਚਾਲਾਨ ਕਰਕੇ ਉਸਨੂੰ ਬੰਦ ਕਰਵਾਇਆ ਗਿਆ|

Leave a Reply

Your email address will not be published. Required fields are marked *