ਅਣਪਛਾਤੀ ਲਾਸ਼ ਬਰਾਮਦ

ਐਸ. ਏ. ਐਸ. ਨਗਰ, 19 ਜੁਲਾਈ (ਸ.ਬ.) ਬੀਤੇ ਕੱਲ੍ਹ ਸਥਾਨਕ ਪੁਲੀਸ ਨੂੰ ਫੇਜ਼-8 ਵਿੱਚ ਸਥਿਤ ਪੁਰਾਣੇ ਬੱਸ ਅੱਡੇ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਅਣਪਛਾਤਾ ਵਿਅਕਤੀ ਮਿਲਿਆ ਜੋ ਕਿ ਬੁਰੀ ਤਰ੍ਹਾਂ ਜਖਮੀ ਸੀ|  ਦਿਮਾਗੀ ਤੌਰ ਤੇ ਕਮਜੋਰ ਦਿਖਦੇ ਇਸ ਵਿਅਕਤੀ ਨੂੰ ਪੁਲੀਸ ਵਲੋਂ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ|
ਇਸ ਸਬੰਧੀ ਜਾਂਚ ਅਧਿਕਾਰੀ ਸ੍ਰ. ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ 35-40 ਸਾਲ, ਕੱਦ 5 ਫੁੱਟ 7 ਇੰਚ, ਰੰਗ ਰੋਗਾ, ਚਿਹਰਾ ਗੋਲ, ਸਰੀਰ ਪਤਲਾ ਅਤੇ ਸਰੀਰ ਤੇ ਰਗੜਾਂ ਦੇ ਨਿਸ਼ਾਨ ਸਨ| ਮ੍ਰਿਤਕ ਨੇ ਨੀਲੇ ਰੰਗ ਦੀ ਅੰਡਰਵੀਅਰ ਪਾਈ ਹੋਈ ਸੀ| ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਨਾਖਤ ਲਈ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ|

Leave a Reply

Your email address will not be published. Required fields are marked *