ਅਣਪਛਾਤੀ ਲਾਸ਼ ਮਿਲੀ

ਸ਼ੰਭੂ, 28 ਜਨਵਰੀ (ਅਭਿਸ਼ੇਕ ਸੁਦ) ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪੈਂਦੇ ਪਿੰਡ ਤੇਪਲਾ ਰੋਡ ਤੋਂ ਅਣਪਛਾਤੀ ਲਾਸ਼ ਮਿਲੀ ਹੈ| ਥਾਣਾ ਸ਼ੰਭੂ ਦੇ ਏ ਐਸ ਆਈ ਪ੍ਰਕਾਸ਼ ਮਸੀਹ ਨੂੰ ਸੂਚਨਾ ਮਿਲੀ ਸੀ ਕਿ ਤੇਪਲਾ ਰੋਡ ਤੇ ਇੱਕ ਡ੍ਰੇਨ ਵਿੱਚ ਇਕ ਵਿਅਕਤੀ ਦੀ ਲਾਸ਼ ਪਈ ਹੈ| ਜਦੋਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਇਆ ਹੈ| ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੀ ਸ਼ਨਾਖ਼ਤ ਨਹੀਂ ਹੋ ਸਕੀ| ਥਾਣਾ ਸ਼ੰਭੂ ਦੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖ਼ਤ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਵਿੱਚ ਰੱਖ ਦਿੱਤਾ ਹੈ|

Leave a Reply

Your email address will not be published. Required fields are marked *