ਅਣਪਛਾਤੀ ਲਾਸ਼ ਬਰਾਮਦ

ਐਸ ਏ ਐਸ ਨਗਰ, 28 ਅਗਸਤ (ਸ.ਬ.) ਬਾਵਾ ਵ੍ਹਾਈਟ ਹਾਊਸ ਫੇਜ਼ 11  ਦੇ ਨਾਲ ਲੱਗਦੇ ਸ਼ਰਾਬ ਦੇ ਠੇਕੇ ਕੋਲੋਂ  ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਸਟੇਸ਼ਨ ਫੇਜ਼ 11  ਦੇ ਏ ਐਸ ਆਈ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਪਤੇ ਤੇ ਵਾਰਸਾਂ ਬਾਰੇ ਕੋਈ ਪਤਾ ਨਹੀਂ ਲੱਗ ਪਾਇਆ ਹੈ| ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 40-42 ਸਾਲ, ਰੰਗ ਸਾਵਲਾ ਕੱਦ 5ਫੁੱਟ5ਇੰਚ ਸਿਰ ਤੋਂ ਮੋਨਾ, ਕੱਟੀ ਦਾੜ੍ਹੀ, ਸਰੀਰ ਪਤਲਾ, ਖੱਬੀ ਅੱਖ ਦੇ ਭਰਵੱਟੇ ਤੇ ਸੱਟ ਦਾ ਨਿਸ਼ਾਨ ਹੈ| 
ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਕਰਨ ਲਈ ਮੁਹਾਲੀ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾਇਆ ਗਿਆ ਹੈ ਅਤੇ ਜੇਕਰ 72 ਘੰਟੇ ਵਿੱਚ ਉਸਦੀ ਪਹਿਚਾਨ ਨਾ ਹੋਈ ਤਾਂ ਪੁਲੀਸ ਵਲੋਂ ਉਸਦਾ ਅੰਤਮ ਸਸਕਾਰ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *