ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਪਾਈ ਦਹਿਸ਼ਤ

ਪਾਤੜਾਂ 3 ਨਵੰਬਰ (ਸ.ਬ.) ਸ਼ਹਿਰ ਦੇ ਬਾਈਪਾਸ ਤੇ ਕਾਰ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ| ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ ਵਿੱਚੋਂ ਇੱਕ ਗੋਲੀ ਇਨੋਵਾ ਗੱਡੀ ਦੇ ਸ਼ੀਸ਼ੇ ਵਿੱਚ ਲੱਗੀ ਹੈ| ਜਾਣਕਾਰੀ ਲਈ ਦੱਸ ਦੇਈਏ ਕਿ ਪੁਲੀਸ ਵੱਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ ਫੁਟੇਜ ਨੂੰ ਦੇਖਿਆ ਜਾ ਰਿਹਾ ਹੈ ਅਤੇ ਨਾਕਾਬੰਦੀ ਕਰ ਕੇ ਅਣਛਾਤੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ|ੈ|

Leave a Reply

Your email address will not be published. Required fields are marked *