ਅਣਪਛਾਤੇ ਵਿਅਕਤੀਆਂ ਨੇ ਬਿਜਲੀ ਵਿਭਾਗ ਦੇ ਲਾਈਨਮੈਨਾਂ ਤੋਂ ਨਕਦੀ ਲੁੱਟੀ

ਐਸ.ਏ.ਐਸ.ਨਗਰ, 23 ਮਈ (ਜਸਵਿੰਦਰ ਸਿੰਘ) ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਨੇ ਬਿਜਲੀ ਬੋਰਡ ਦੇ ਏ. ਐਲ.ਐਮ ਸ੍ਰੀ ਰਾਧੇ ਸ਼ਿਆਮ ਅਤੇ ਲਾਈਨਮੈਨ          ਸੁਖਦੇਵ ਸਿੰਘ ਨਾਲ ਹੱਥੋਪਾਈ ਕਰਕੇ ਉਹਨਾਂ ਦੇ ਪਰਸ ਖੋਹ ਲਏ ਅਤੇ ਫਰਾਰ ਹੋ ਗਏ| ਪਰਸ ਵਿੱਚ ਆਧਾਰ ਕਾਰਡ, ਆਈ ਕਾਰਡ, ਪੈਨ ਕਾਰਡ, ਕਰਫਿਊ ਪਾਸ ਅਤੇ 1900 ਰੁਪਏ ਨਗਦੀ ਸੀ|  ਇਸ ਸੰਬੰਧੀ ਉਹਨਾਂ ਵਲੋਂ ਥਾਣਾ ਫੇਜ਼ 1 ਵਿੱਚ ਸ਼ਿਕਾਇਤ ਦਿੱਤੀ ਗਈ ਹੈ| 
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਹਨਾਂ ਲਿਖਿਆ ਹੈ ਕਿ ਉਹ ਦੋਵੇਂ ਬਿਜਲੀ ਬੋਰਡ ਦੇ ਕੰਪਲੇਟ ਸੈਂਟਰ (ਉਦਯੋਗਿਕ ਖੇਤਰ) ਵਿਖੇ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਦੀ ਡਿਊਟੀ ਤੇ ਤੈਨਾਤ ਸਨ ਇਸ ਦੌਰਾਨ ਰਾਤ ਲਗਭਗ 10:40 ਦੇ ਕਰੀਬ ਬਾਹਰੋਂ 6 ਅਣਪਛਾਤੇ ਬੰਦਿਆਂ ਨੇ ਆ ਕੇ ਉਨ੍ਹਾਂ ਦੋਵਾਂ ਨਾਲ ਹਥੋਂਪਾਈ ਕਰਕੇ ਉਨ੍ਹਾਂ ਦਾ ਪਰਸ ਖੋਹ ਕੇ ਲੈ ਗਏ| ਉਨ੍ਹਾਂ ਵਲੋਂ ਆਪਣੇ ਅਫਸਰਾਂ ਨੂੰ ਇਸ ਵਾਰਦਾਤ ਬਾਰੇ ਦੱਸਿਆ ਗਿਆ ਅਤੇ ਪੁਲੀਸ ਨੂੰਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲੀਸ ਵਲੋਂ ਮੌਕੇ ਤੇ ਜਾ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਗਿਆ|
ਸੰਪਰਕ ਕਰਨ ਤੇ ਫੇਜ਼ 1 ਥਾਣੇ ਦੇ ਐਸ.ਐਚ.ਓ. ਮਨਫੂਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਖੁਦ ਜਾ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਹੈ ਅਤੇ ਇਸ ਸੰਬਧੀ ਜਾਂਚ ਕੀਤੀ ਜਾ ਰਹੀ ਹੈ| ਇਸਦੇ ਨਾਲ ਹੀ ਇਸ ਥਾਂ ਤੇ ਪੁਲੀਸ ਕਰਮਚਾਰੀਆਂ ਨੂੰ ਗਸ਼ਤ ਲਈ ਤੈਨਾਤ ਕਰ ਦਿੱਤਾ ਗਿਆ ਹੈ| 

Leave a Reply

Your email address will not be published. Required fields are marked *