ਅਣਪਛਾਤੇ ਵਿਅਕਤੀ ਦੀ ਲਾਸ਼ ਮੋਰਚਰੀ ਵਿੱਚ ਰਖੀ

ਐਸ ਏ ਐਸ ਨਗਰ, 6 ਅਗਸਤ (ਸ.ਬ.) ਸਿਵਲ ਹਸਪਤਾਲ ਵਿਖੇ ਫੇਜ਼ 11 ਦੀ ਪੁਲੀਸ ਵਲੋਂ ਦਾਖਲ ਕਰਵਾਏ ਗਏ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਉਸਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ 11 ਪੁਲੀਸ ਥਾਣੇ ਦੇ ਮੁਨਸ਼ੀ ਨੇ ਦੱਸਿਆ ਕਿ ਇਹ ਵਿਅਕਤੀ ਸੈਕਟਰ 66 ਵਿੱਚ ਸ਼ਿਸ਼ੂ ਨਿਕੇਤਨ ਸਕੂਲ ਨੇੜੇ ਝਾੜੀਆਂ ਵਿਚੋਂ ਨਗਨ ਹਾਲਤ ਵਿੱਚ ਅਤੇ ਨਸ਼ੇ ਦੀ ਹਾਲਤ ਵਿੱਚ ਮਿਲਿਆ ਸੀ, ਜਿਸ ਨੂੰ ਪੁਲੀਸ ਨੇ ਇਲਾਜ ਲਈ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ| ਇਲਾਜ ਦੌਰਾਨ ਹੀ ਇਸ ਵਿਅਕਤੀ ਦੀ ਮੌਤ ਹੋ ਗਈ| ਇਸ ਵਿਅਕਤੀ ਦੀ ਪਹਿਚਾਣ ਲਈ ਇਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ| ਜੇ ਕਿਸੇ ਵਿਅਕਤੀ ਨੂੰ ਇਸ ਵਿਅਕਤੀ ਦੀ ਪਹਿਚਾਣ ਹੋਵੇ ਤਾਂ ਉਹ ਫੇਜ਼ 11 ਦੇ ਪੁਲੀਸ ਥਾਣੇ ਨਾਲ ਸੰਪਰਕ ਕਰ ਸਕਦਾ ਹੈ|

Leave a Reply

Your email address will not be published. Required fields are marked *